Sports

ਸੁਰਜੀਤ ਹਾਕੀ ਸੁਸਾਇਟੀ ਵੱਲੋਂ ਫਿੱਟਨੈੱਸ ਤੇ ਭੰਗੜਾ ਸੈਸ਼ਨ 11 ਜੂਨ ਨੂੰ

ਮਸ਼ਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲੇ ਕੌਰ ਦੱਸੇਗੀ ਨੌਜੁਆਨਾਂ ਨੂੰ ਭੰਗੜੇ ਮਾਰਫ਼ਤ ਫਿੱਟ ਰਹਿਣ ਦੇ ਗੁਰ --ਘਨਸ਼ਿਯਮ ਥੋਰੀ

ਜਲੰਧਰ,- ਸੁਰਜੀਤ ਹਾਕੀ ਸੁਸਾਇਟੀ ਨੌਜੁਆਨਾਂ ਨੂੰ ਸਰੀਰਕ ਤੌਰ ਉਪਰ ਫਿੱਟ ਰੱਖਣ ਲਈ ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲੇ ਕੌਰ ਵੱਲੋਂ ਫਿੱਟਨੈੱਸ ਤੇ ਭੰਗੜਾ ਸੈਸ਼ਨ ਮਿਤੀ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ ।

ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਪ੍ਰਧਾਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਯਮ ਥੋਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਨਸ਼਼ੇ ਦੀ ਨਾ-ਮੁਰਾਦ ਬਿਮਾਰੀ ਨੂੰ ਜੜ੍ਹੋਂ ਪੁੱਟਣ ਅਤ਼ੇ ਪੰਜਾਬ ਦ਼ੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਿਹੇ ਵੱਡੇ ਉਪਰਾਲੇ ਦੀ ਲੜੀ ਵਿਚ ਸਰਜੀਤ ਹਾਕੀ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਨੌਜੁਆਨਾਂ ਨੂੰ ਸਰੀਰਕ ਤੌਰ ਪਰ ਫਿੱਟ ਰੱਖਣ ਲਈ ਪੰਜਾਬ ਦ਼ੇ ਲੋਕ ਨਾਚ ਭੰਗੜੇ ਨੂੰ ਸਰੀਰਕ ਫਿੱਟਨੈੱਸ ਦਾ ਜ਼ਰੀਆ ਅਪਨਾਉਂਦੇ ਹੋਏ, ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲੇ ਕੌਰ ਵੱਲੋਂ ਇਕ ਘੰਟੇ ਦਾ ਫਿੱਟਨੈੱਸ ਤੇ ਭੰਗੜਾ ਸੈਸ਼ਨ ਮਿਤੀ 11 ਜੂਨ, 2022 ਸਾਮ 6.30 ਵਜੇ ਸਥਾਨਕ ਸੁਰਜੀਤ ਹਾਕੀ ਸਟ਼ੇਡੀਅਮ, ਬਲਟਰਨ ਪਾਰਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ।

ਥੋਰੀ ਅਨੁਸਾਰ ਸੁਰਜੀਤ ਹਾਕੀ ਸੁਸਾਇਟੀ ਵੱਲੋਂ 150 ਤੋਂ ਵੱਧ ਉੱਭਰਦੇ ਹਾਕੀ ਖਿਡਾਰੀਆਂ ਦਾ ਇਕ ਮਹੀਨੇ ਦਾ ਗਰਮ ਰੁੱਤ ਹਾਕੀ ਕੋਚਿੰਗ ਕੈੰਪ, ਜੋ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਚ ਜਾਰੀ ਹੈ, ਦੇ ਸਿਲਸਿਲੇ ਵਿਚ ਇਸ ਫਿੱਟਨੈੱਸ ਤੇ ਭੰਗੜਾ ਸੈਸ਼ਨ ਦਾ ਆਯੋਜਨ ਕੀਤਾ ਜਾ ਹੈ। ਇਸ ਸੈਸ਼ਨ ਵਿਚ ਵੱਖ ਵੱਖ ਖੇਡਾਂ ਦੇ 500 ਦੇ ਕਰੀਬ ਖਿਡਾਰੀਆਂ ਤੋਂ ਇਲਾਵਾ ਕੋਚ, ਵਿਭਾਗਾਂ ਦੇ ਅਧਿਕਾਰੀ ਅਤੇ ਆਮ ਪਬਲਿਕ ਇਸ ਫਿੱਟਨੈੱਸ ਤੇ ਭੰਗੜਾ ਸੈਸ਼ਨ ਵਿਚ ਭਾਗ ਲੈਣਗੇ । ਇਹ ਵਿਚ ਭਾਗ ਲੈਣ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ । ਉਹਨਾਂ ਅੱਗੇ ਕਿਹਾ ਕਿ ਇਸ ਫਿੱਟਨੈੱਸ ਤੇ ਭੰਗੜਾ ਸੈਸ਼ਨ ਦਾ ਸਿੱਧਾ ਪ੍ਰਸਾਰਣ ਸੁਰਜੀਤ ਹਾਕੀ ਸੁਸਾਇਟੀ ਦੇ ਸੋਸਲ ਮੀਡਿਆ ਨੈੱਟਵਰਕ ਅਤੇ ਯੂ-ਟਿਊਬ ਚੈਨਲ ਉਪਰ ਵੀ ਕੀਤਾ ਜਾਵੇਗਾ ।

Show More

Related Articles

Leave a Reply

Your email address will not be published. Required fields are marked *

Close