Punjab

ਬਹਿਬਲ ਕਲਾਂ ਧਰਨੇ ’ਤੇ ਪਹੁੰਚੇ ਨਵਜੋਤ ਸਿੱਧੂ- ਕਿਹਾ ਤੁਹਾਡੀ ਨਿਆਂਪ੍ਰਾਪਤੀ ਦੀ ਮੰਗ ਨਾਲ ਸਹਿਮਤ ਹਾਂ

ਜੈਤੋ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਚਾਨਕ ਬਹਿਬਲ ਕਲਾਂ ਧਰਨੇ ’ਚ ਸ਼ਿਰਕਤ ਕੀਤੀ। ਉਹ ਕਰੀਬ ਇੱਕ ਘੰਟਾ ਇੱਥੇ ਰੁਕੇ ਅਤੇ ਧਰਨੇ ’ਤੇ ਬੈਠੇ ਪੀੜਤ ਪਰਿਵਾਰਾਂ ਅਤੇ ਸਿੱਖ ਸ਼ਖ਼ਸੀਅਤਾਂ ਨੂੰ ਮਿਲੇ। ਗੱਲਬਾਤ ਦੇ ਚੱਲੇ ਖੁੱਲ੍ਹੇ ਦੌਰ ’ਚ ਸਿੱਧੂ ਆਪਣੀ ਪਾਰਟੀ ਦੀ ਸਰਕਾਰ ’ਤੇ ਵੀ ਤਿੱਖੀਆਂ ਟਿੱਪਣੀਆਂ ਕਰਨੋਂ ਨਾ ਖੁੰਝੇ। ਹਾਲ ’ਚ ਹੀ ਵਾਪਰੀਆਂ ਬੇਅਦਬੀ ਦੀਆਂ ਦੋ ਘਟਨਾਵਾਂ ਦੇ ਪ੍ਰਸੰਗ ’ਚ ਉਨ੍ਹਾਂ ਸਪੱਸ਼ਟ ਲਹਿਜ਼ੇ ’ਚ ਕਿਹਾ ਕਿ ਸਿਸਟਮ ’ਚੋਂ ਭਰੋਸਾ ਟੁੱਟਣ ਕਾਰਨ ਲੋਕ ਖ਼ੁਦ ਇਨਸਾਫ਼ ਕਰਨ ਲੱਗ ਪਏ ਹਨ। ਉਨ੍ਹਾਂ ਕਿਸੇ ਰਾਜਨੀਤਕ ਖੇਮੇ ਵੱਲ ਅਸਪੱਸ਼ਟ ਇਸ਼ਾਰਾ ਕਰਦਿਆਂ ਆਖਿਆ ਕਿ ਕੁਝ ਲੋਕ ਵੋਟਾਂ ਖ਼ਾਤਰ ਪਵਿੱਤਰ ਦੁੱਧ ’ਚ ਖੱਟਾ ਪਾ ਕੇ ਪੰਜਾਬ ਦੇ ਅਮਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੁਚੇਤ ਪੰਜਾਬੀ ਇਸ ਨੂੰ ਸਫ਼ਲ ਨਹੀਂ ਹੋਣ ਦੇਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੇ ਧਰਨੇ ’ਤੇ ਬੈਠੀਆਂ ਸ਼ਖ਼ਸੀਅਤਾਂ ਨੂੰ ਕਿਹਾ, ‘ਪੰਜਾਬ, ਪੰਜਾਬੀਅਤ ਤੇ ਅਣਖ਼ ਦਾ ਮਸਲਾ ਹੋਣ ਕਰ ਕੇ ਹੀ ਉਹ ਇੱਥੇ ਸਮਰਥਨ ਲੈ ਕੇ ਆਏ ਹਨ। ਤੁਹਾਡੀ ਨਿਆਂ ਪ੍ਰਾਪਤੀ ਦੀ ਮੰਗ ਨਾਲ ਮੈਂ ਸਹਿਮਤ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਅਤੇ ਮੈਂ ਤੁਹਾਡੇ ਨਾਲ ਹਾਂ। ਮੈਨੂੰ ਕਿਸੇ ਨੇ ਨਹੀਂ ਭੇਜਿਆ ਅਤੇ ਮੈਂ ਮਨ ਦੀ ਆਵਾਜ਼ ਸੁਣ ਕੇ ਖ਼ੁਦ ਆਇਆ ਹਾਂ’।

Show More

Related Articles

Leave a Reply

Your email address will not be published. Required fields are marked *

Close