Punjab

ਟਰਾਂਸਪੋਰਟ ਮਾਫ਼ੀਆ ਨੂੰ 10 ਦਿਨਾਂ ਦੇ ਅੰਦਰ ਖ਼ਤਮ ਕਰਾਂਗੇ : ਰਾਜਾ ਵੜਿੰਗ

ਲੁਧਿਆਣਾ-  ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਨੂੰ 10 ਦਿਨਾਂ ਦੇ ਅੰਦਰ ਖ਼ਤਮ ਕੀਤਾ ਜਾਵੇਗਾ। ਅੱਜ ਲੁਧਿਆਣਾ ਬੱਸ ਸਟੈਂਡ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਸ ਮਾਫ਼ੀਏ ਕਾਰਨ ਸਰਕਾਰ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ ਅਤੇ ਇਸ ਮਾਫ਼ੀਏ ਨੂੰ ਜਲਦ ਹੀ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਂਦੇ ਇਕ-ਦੋ ਦਿਨਾਂ ਵਿਚ ਉਹ ਲੋਕਾਂ ਲਈ ਇਕ ਵਟਸਐਪ ਨੰਬਰ ਜਾਰੀ ਕਰਨਗੇ ਅਤੇ ਲੋਕ ਇਸ ਵਟਸਐਪ ਨੰਬਰ ’ਤੇ ਟਰਾਂਸਪੋਰਟ ਮਹਿਕਮੇ ਜਾਂ ਬੱਸਾਂ ਸੰਬੰਧੀ ਕੋਈ ਵੀ ਸ਼ਿਕਾਇਤ ਉਨ੍ਹਾਂ ਨੂੰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਓਪਰੇਟਰਾਂ ਦੀ ਮਨਮਾਨੀਆਂ ਹੁਣ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Show More

Related Articles

Leave a Reply

Your email address will not be published. Required fields are marked *

Close