International

ਜਾਪਾਨ ਦੀ ਰਾਜਕੁਮਾਰੀ ਆਮ ਨਾਗਰਿਕ ਨਾਲ ਵਿਆਹ ਕਰੇਗੀ

ਟੋਕੀਓ- ਜਾਪਾਨ ਦੀ ਰਾਜਕੁਮਾਰੀ ਮਾਕੋ ਇੱਕ ਆਮ ਨਾਗਰਿਕ ਨਾਲ ਵਿਆਹ ਕਰਨ ਜਾ ਰਹੀ ਹੈ। ਉਹ ਆਪਣੇ ਮੰਗੇਤਰ ਕੇਈ ਕੋਮੁਰੋ ਨਾਲ 26 ਅਕਤੂਬਰ ਨੂੰ ਵਿਆਹ ਕਰੇਗੀ।ਇਸ ਦੇ ਵੱਡੇ ਵਿਆਹ ਸਮਾਗਮ ਦੀ ਤਿਆਰੀ ਨਹੀਂ ਹੈ। ਰਾਜ ਮਹਿਲ ਨੇ ਕੱਲ੍ਹ ਜਾਰੀ ਬਿਆਨ ਵਿੱਚ ਇਸ ਵਿਆਹ ਦਾ ਐਲਾਨ ਕੀਤਾ ਹੈ।ਇਸ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿਆਹ ਨੂੰ ਆਮ ਲੋਕਾਂ ਦਾ ਪੂਰਾ ਸਮਰਥਨ ਨਹੀਂ ਹੈ।
ਰਾਜਕੁਮਾਰੀ ਦੀ ਹੋਣ ਵਾਲੀ ਸੱਸ ਇੱਕ ਪੈਸਿਆਂ ਦੇ ਵਿਵਾਦ ਵਿੱਚ ਵੀ ਸ਼ਾਮਲ ਹਨ। ਇੰਪੀਰੀਅਲ ਹਾਊਸ ਹੋਲਡ ਏਜੰਸੀ ਮੁਤਾਬਕ ਇਹ ਜੋੜਾ 26 ਅਕਤੂਬਰ ਨੂੰ ਵਿਆਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰੇਗਾ। ਦੋਵੇਂ ਆਪਣਾ ਨਵਾਂ ਜੀਵਨ ਨਿਊਯਾਰਕ ਤੋਂ ਸ਼ੁਰੂ ਕਰ ਸਕਦੇ ਹਨ। 29 ਸਾਲਾ ਕੋਮੁਰੋ ਪਿਛਲੇ ਹਫ਼ਤੇ ਨਿਊਯਾਰਕ ਤੋਂ ਜਾਪਾਨ ਆਏ ਅਤੇ ਉਹ ਵਕੀਲ ਬਣਨ ਲਈ ਨਿਊਯਾਰਕ ਵਿੱਚ ਪੜ੍ਹਾਈ ਕਰ ਰਹੇ ਹਨ। ਜਾਪਾਨ ਦੇ ਸਾਬਕਾ ਰਾਜਾ ਅਕਿਹਿਤੋ ਦੀ ਪੋਤੀ 29 ਸਾਲਾ ਰਾਜਕੁਮਾਰੀ ਮਾਕੋ ਨੇ 2017 ਵਿੱਚ ਆਪਣੇ ਦੋਸਤ ਕੋਮੁਰੋ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸ਼ਾਹੀ ਪਰਵਾਰ ਤੋਂ ਵੱਖ ਹੋਣ ਉਤੇ ਮਿਲਣ ਵਾਲੀ 135 ਲੱਖ ਡਾਲਰ ਦੀ ਰਕਮ ਵੀ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦੀ ਨਾਂ ਸਿਰਫ਼ ਜਾਪਾਨ, ਬਲਕਿ ਦੁਨੀਆ ਭਰ ’ਚ ਸ਼ਲਾਘਾ ਕੀਤੀ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close