National

ਦਿੱਲੀ ’ਚ ਮਿਲਿਆ ਓਮੀਕਰੋਨ ਦਾ ਪਹਿਲਾ ਮਾਮਲਾ

ਨਵੀਂ ਦਿੱਲੀ- ਹੁਣ ਦਿੱਲੀ ਦੇ ਵਿਚ ਵੀ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਤਨਜ਼ਾਨੀਆ ਤੋਂ ਆਇਆ ਸੀ। ਹਵਾਈ ਅੱਡੇ ’ਤੇ ਹੋਈ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਓਮਿਕਰੋਂਨ ਤੋਂ ਪੀੜਿਤ ਹੈ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਸੰਕਰਮਿਤ ਵਿਅਕਤੀ ਤਨਜ਼ਾਨੀਆ ਤੋਂ ਆਇਆ ਸੀ। ਹਵਾਈ ਅੱਡੇ ’ਤੇ ਜਾਂਚ ਤੋਂ ਬਾਅਦ ਦੱਸਿਆ ਗਿਆ ਕਿ ਉਹ ਓਮੀਕਰੋਨ ਨਾਲ ਸੰਕਰਮਿਤ ਸੀ। ਉਨ੍ਹਾਂ ਨੂੰ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਓਮਿਕਰੋਨ ਸੰਕਰਮਿਤ ਪਾਇਆ ਗਿਆ ਸੀ। ਇਸ ਦੇ ਨਾਲ ਹੀ, ਮੁੰਬਈ ਅਤੇ ਬੈਂਗਲੁਰੂ ਵਿੱਚ ਓਮਿਕਰੋਨ ਦੇ ਕੇਸਾਂ ਸਮੇਤ, ਦੇਸ਼ ਵਿੱਚ ਇਸ ਵੇਰੀਐਂਟ ਦੇ ਕੁੱਲ 5 ਸੰਕਰਮਿਤ ਪਾਏ ਗਏ ਹਨ।

Show More

Related Articles

Leave a Reply

Your email address will not be published. Required fields are marked *

Close