National

ਭਾਰਤ ’ਚ ਕੋਰੋਨਾ ਦੀ ਚੌਥੀ ਲਹਿਰ ਨੂੰ ਲੈ ਕੇ ਵਧੀ ਚਿੰਤਾ

ਨਵੀਂ ਦਿੱਲੀ-  ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਇਸ ਕਾਰਨ ਦੇਸ਼ ਵਿੱਚ ਚੌਥੀ ਲਹਿਰ ਨੂੰ ਲੈ ਕੇ ਵੀ ਚਿੰਤਾ ਸਤਾਅ ਰਹੀ ਹੈ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਦੇਸ਼ ਭਰ ਵਿੱਚੋਂ 17 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ, ਜਦਕਿ 21 ਮਰੀਜ਼ਾਂ ਨੇ ਇਸ ਮਹਾਂਮਾਰੀ ਦੇ ਚਲਦਿਆਂ ਦਮ ਤੋੜ ਦਿੱਤਾ।
ਨਵੇਂ ਕੇਸਾਂ ਨੂੰ ਮਿਲਾ ਕੇ ਕੁੱਲ ਮਾਮਲੇ 4,34,07,046 ਹੋ ਗਏ ਹਨ। ਰਾਹਤ ਦੀ ਖ਼ਬਰ ਇਹ ਰਹੀ ਕਿ ਬੀਤੇ 24 ਘੰਟਿਆਂ ਦੌਰਾਨ 15,208 ਮਰੀਜ਼ਾਂ ਨੇ ਮਹਾਂਮਾਰੀ ਨੂੰ ਮਾਤ ਦੇ ਦਿੱਤੀ ਤੇ ਉਹ ਠੀਕ ਹੋ ਗਏ ਹਨ। ਇਸ ਨਾਲ ਮੌਤਾਂ ਅਤੇ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 5,25,020 ਅਤੇ 4,27,87,606 ਹੋ ਗਈ ਹੈ। ਦੇਸ਼ ਵਿੱਚ ਐਕਟਿਵ ਕੇਸ 94,420 ਹੋ ਗਏ ਹਨ ਅਤੇ ਕੁੱਲ ਕੇਸਾਂ ਦਾ 0.21 ਪ੍ਰਤੀਸ਼ਤ ਹਨ। ਸੋਮਵਾਰ ਦੇ ਕੇਸਾਂ ਵਿੱਚ ਐਤਵਾਰ ਨਾਲੋਂ 45% ਦਾ ਵਾਧਾ ਦੇਖਿਆ ਗਿਆ, ਜਦੋਂ ਐਤਵਾਰ ਨੂੰ 11,739 ਲੋਕਾਂ ਨੇ ਕੋਵਿਡ ਲਈ ਸਕਾਰਾਤਮਕ ਟੈਸਟ ਕੀਤਾ। ਇਸ ਦੇ ਨਾਲ ਹੀ ਇਸ ਦਿਨ 25 ਮੌਤਾਂ ਅਤੇ 10,917 ਠੀਕ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਪਹਿਲਾਂ, ਦੇਸ਼ ਦੀ ਰੋਜ਼ਾਨਾ ਗਿਣਤੀ 24 ਜੂਨ ਨੂੰ 17,336 ਦੇ ਨਾਲ 17,000 ਦੇ ਅੰਕ ਨੂੰ ਪਾਰ ਕਰ ਗਈ ਸੀ, ਜੋ ਕਿ 20 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਸਿੰਗਲ-ਡੇਅ ਵਾਧਾ ਹੈ।

Show More

Related Articles

Leave a Reply

Your email address will not be published. Required fields are marked *

Close