Punjab
ਪੰਜਾਬ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਘੁਸਪੈਠ
ਤਰਨਤਾਰਨ- ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਆਪਣੀ ਨਾਪਾਕ ਕੋਸ਼ਿਸ਼ ਨਹੀਂ ਰੋਕ ਰਿਹਾ। ਪੰਜਾਬ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਘੁਸਪੈਠ ਹੋਈ ਹੈ। ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਸੀਮਾ ’ਤੇ ਇਕੱਠੇ ਦੋ ਡਰੋਨ ਦੇਖੇ ਗਏ। ਕੇਮਕਰਨ ਖੇਤਰ ’ਚ ਦੋ ਪਾਕਿਸਤਾਨੀ ਡਰੋਨ ਦੇਖੇ ਗਏ। ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਇਕ ਡਰੋਨ ਨੂੰ ਡੇਗ ਦਿੱਤਾ। ਪੂਰੇ ਖੇਡਰ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਬੀਐੱਸਐੱਫ ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ। ਸਰਚ ਅਭਿਆਨ ’ਚ ਬੀਐੱਸਐੱਫ ਦੇ ਜਾਵਨਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਲੱਗੇ ਹੋਏ ਹਨ।
ਬੀਤੀ ਰਾਤ ਨੂੰ ਹੀ ਬੀਐੱਸਐੱਫ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋ ਘੁਸਪੈਠ ਜਾਂ ਡਰੋਨ ਭੇਜਣ ਦੀ ਹਰਕਤ ਹੋ ਸਕਦੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ’ਚ ਚੌਕਸੀ ਵਧਾ ਦਿੱਤੀ ਗਈ। ਸ਼ਨਿਚਰਵਾਰ ਨੂੰ ਸਵੇਰ ਦੇ ਸਮੇਂ ਰਾਜੋਕੇ ਪੋਸਟ ਦੇ ਕੋਲ ਪਾਕਿਸਤਾਨ ਵੱਲੋ ਇਕੱਠੇ ਦੋ ਡਰੋਨ ਭਾਰਤੀ ਸੀਮਾ ’ਚ ਵੜਦੇ ਦੇਖੇ ਗਏ।