Canada

ਕੈਨੇਡੀਅਨਸ ਨੂੰ ਡਰ ਕਿ ਚੋਣਾਂ ਤੋਂ ਬਾਅਦ ਉਨ੍ਹਾਂ ’ਤੇ ਟੈਕਸ ਦਾ ਵਾਧੂ ਬੋਝ ਪਵੇਗਾ : ਸਰਵੇਖਣ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਯਾਹੂ/ਮਾਰੂ ਪਬਲਿਕ ਓਪੀਨੀਅਨ ਪੋਲ ਵਿੱਚ ਪਾਇਆ ਗਿਆ ਕਿ 82 ਫੀ ਸਦੀ ਕੈਨੇਡੀਅਨ ਦਾ ਮੰਨਣਾ ਹੈ ਕਿ ਖਰਚਿਆਂ ਵਿੱਚ ਹੋਣ ਵਾਲੇ ਵਾਧੇ ਤੇ ਘਾਟੇ ਦੇ ਆਕਾਰ ਕਾਰਨ ਉਨ੍ਹਾਂ ਦੀਆਂ ਜੇਬ੍ਹਾਂ ਉੱਤੇ ਬੋਝ ਹੋਰ ਵਧੇਗਾ। ਕੈਨੇਡੀਅਨਜ਼ ਦਾ ਇਹ ਵੀ ਮੰਨਣਾ ਹੈ ਕਿ ਫਿਰ ਭਾਵੇਂ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਅਪਰੈਲ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਫੈਡਰਲ ਲਿਬਰਲ ਸਰਕਾਰ ਨੇ ਇਸ ਵਿੱਤੀ ਵਰੇ੍ਹ ਦੌਰਾਨ 154·7 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ ਜਦਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਕਾਰਨ 354·7 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ ਗਿਆ ਸੀ।
ਐਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਇਹ ਵਾਅਦਾ ਕਰ ਚੁੱਕੇ ਹਨ ਕਿ ਉਹ ਅਮੀਰ ਕੈਨੇਡੀਅਨਜ਼ ਤੇ ਕਾਰਪੋਰੇਸ਼ਨਜ਼ ਉੱਤੇ ਟੈਕਸ ਲਾਉਣ ਦੇ ਪਾਰਟੀ ਦੇ ਚਿਰਾਂ ਤੋਂ ਲੰਮੇਂ ਵਾਅਦੇ ਨੂੰ ਪੂਰਾ ਕਰਕੇ ਕਈ ਬਿਲੀਅਨ ਡਾਲਰ ਦੇ ਦੇਸ਼ ਦੇ ਘਾਟੇ ਨੂੰ ਖ਼ਤਮ ਕਰ ਸਕਦੇ ਹਨ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਗਿਣਤੀ ਕੈਨੇਡੀਅਨ ਕਿਸੇ ਵੀ ਪਾਰਟੀ ਦੇ ਜਿੱਤਣ ਉੱਤੇ ਟੈਕਸ ਮਾਪਦੰਡਾਂ ਦਾ ਪੱਖ ਪੂਰਦੇ ਹਨ। 82 ਫੀ ਸਦੀ ਕੈਨੇਡੀਅਨ ਮਹਿੰਗੀਆਂ ਕਾਰਾਂ, ਬੋਟਸ ਤੇ ਪ੍ਰਾਈਵੇਟ ਜੈੱਟ ਆਦਿ ਉੱਤੇ ਲਗਜ਼ਰੀ ਟੈਕਸ ਲਾਉਣ ਦੇ ਹੱਕ ਵਿੱਚ ਹਨ ਜਦਕਿ 81 ਫੀ ਸਦੀ ਵੱਧ ਆਮਦਨ ਵਾਲੇ ਲੋਕਾਂ ਉੱਤੇ ਵੈਲਥ ਟੈਕਸ ਲਾਉਣ ਦੇ ਹਮਾਇਤੀ ਹਨ।

Show More

Related Articles

Leave a Reply

Your email address will not be published. Required fields are marked *

Close