Canada

ਚੋਣਾਂ ਦੇ ਦੌਰਾਨ ਕੰਮ ਕਰਨ ਲਈ 3600 ਨੌਕਰੀਆਂ ਲਈ ਐਪਲੀਕੇਸ਼ਨ ਖੁੱਲ੍ਹੀਆਂ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਚੋਣ ਕੈਲਗਰੀ 3600 ਨੌਕਰੀਆਂ ਲਈ ਐਪਲੀਕੇਸ਼ਨਾਂ ਮੰਗ ਰਿਹਾ ਹੈ ਜੋ ਸ਼ਹਿਰ ਦੇ ਨੌਜਵਾਨਾਂ ਨੂੰ ਕੁਝ ਭੁਗਤਾਨ ਦੇ ਨਾਲ ਕੰਮ ਕਰਨ ਦਾ ਮਕਾ ਦੇਵੇਗਾ।
ਕੈਲਗੀਰ ਚੋਣ ਦਲ ਵਿਚ ਸ਼ਾਮਲ ਹੋਣ ਲਈ ਐਪਲੀਕੇਸ਼ਨ ਮੰਗਲਵਾਰ ਤੋਂ ਖੁੱਲ੍ਹ ਗਈਆਂ ਹਨ। ਸਾਰੇ ਚੋਣ ਵਰਕਰਾਂ ਨੂੰ ਭੁਗਤਾਨ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਹੁਦਾ ਖਾਲੀ ਹੁੰਦਾ ਹੈ ਤਾਂ ਕਈ ਸਟੈਂਡ ਬਾਏ ਚੋਣ ਵਰਕਰਾਂ ਨੂੰ ਵੀ ਕੰਮ ’ਤੇ ਰੱਖਿਆ ਜਾ ਸਕਦਾ ਹੈ।
2021 ਦੀਆਂ ਆਮ ਚੋਣਾਂ ਦੇ ਲਈ ਰਿਟਰਨਿੰਗ ਅਫਸਰ ਕੇਟ ਮਾਰਟਿਨ ਨੇ ਇਕ ਬਿਆਨ ਵਿਚ ਕਿਹਾ ਕਿ ਇਲੈਕਸ਼ਨ ਕੈਲਗਰੀ ਗ੍ਰਾਹਕ ਕੇਂਦਰਿਤ ਅਤੇ ਸਹਿਯੋਗੀ ਵਿਅਕਤੀਆਂ ਦੀ ਤਲਾਸ਼ ਵਿਚ ਹੈ ਜੋ ਆਪਣੀ ਕਮਿਊਨਿਟੀ ਦੇ ਬਾਰੇ ਭਾਵੁਕ ਹੈ ਅਤੇ ਲੋਕਤੰਤਰਿਕ ਪ੍ਰਕਿਰਿਆ ਵਿਚ ਦਿਲਚਸਪੀ ਰੱਖਦੇ ਹਨ।
ਚੋਣ ਕੈਲਗੇਰੀਅਨ ਲੋਕਾਂ ਦੇ ਲਈ ਮਹੱਤਵਪੂਰਨ ਸਮ੍ਹਾਂ ਹੈ ਕਿਉਂਕਿ ਉਹ ਹਮੇਸ਼ਾ ਸ਼ਹਿਰ ਦਾ ਮਾਰਗਦਰਸ਼ਨ ਕਰਨ ਦੇ ਲਈ ਭਵਿੱਖ ਦੇ ਨੇਤਾਵਾਂਦੀ ਚੋਣ ਕਰਦੇ ਹਨ। ਚੋਣ ਵਰਕਰ ਯਕੀਨੀ ਕਰਦੇ ਹਨ ਕਿ ਮਤਦਾਨ ਪ੍ਰਕਿਰਿਆ ਸੁਰੱਖਿਅਤ, ਆਸਾਨ ਅਤੇ ਸਹੀ ਢੰਗ ਨਾਲ ਹੋਵੇ।

Show More

Related Articles

Leave a Reply

Your email address will not be published. Required fields are marked *

Close