International

ਸ਼੍ਰੀਲੰਕਾ ਵਿਚ ਖੁਦਾਈ ਦੌਰਾਨ ਦੁਨੀਆ ਦਾ ਸਭ ਤੋਂ ਕੀਮਤੀ ਨੀਲਮ ਪੱਥਰ ਮਿਲਿਆ

ਕੋਲੰਬੋ – ਸ੍ਰੀਲੰਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਥੇ ਇੱਕ ਘਰ ਵਿੱਚ ਖੂਹ ਦੀ ਖੁਦਾਈ ਦੌਰਾਨ ਦੁਨੀਆ ਦਾ ਸਭ ਤੋਂ ਕੀਮਤੀ ਨੀਲਮ ਪੱਥਰ ਮਿਲਿਆ ਹੈ। ਇੱਕ ਵਪਾਰੀ ਨੇ ਦੱਸਿਆ ਕਿ ਇਹ ਵੱਡਾ ਨੀਲਮ ਕੁਝ ਮਜ਼ਦੂਰਾਂ ਨੂੰ ਓਦੋਂ ਮਿਲਿਆ ਜਦੋਂ ਉਹ ਖੂਹ ਦੀ ਖੁਦਾਈ ਕਰ ਰਹੇ ਸਨ। ਇਹ ਘਟਨਾ ਸ੍ਰੀਲੰਕਾ ਦੇ ਰਤਨਪੁਰਾ ਇਲਾਕੇ ਦੀ ਹੈ ਅਤੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਸ ਖੇਤਰ ਵਿੱਚ ਬਹੁਤ ਜ਼ਿਆਦਾ ਰਤਨ ਪਾਏ ਜਾਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਨੀਲਮ ਦੀ ਕੀਮਤ ਲੱਗਭਗ 100 ਮਿਲੀਅਨ ਡਾਲਰ ਹੋਵੇਗੀ। ਇਸ ਦਾ ਭਾਰ 510 ਕਿਲੋਗ੍ਰਾਮ ਹੈ। ਇਸ ਨੂੰ ਸੇਰੇਂਡਿਪਿਟੀ ਸਫ਼ਾਯਰ ਨਾਂ ਦਿੱਤਾ ਗਿਆ ਹੈ, ਭਾਵ ਕਿਸਮਤ ਨਾਲ ਮਿਲਿਆ ਨੀਲਮ।ਜਿਨ੍ਹਾਂ ਦੇ ਘਰ ਵਿੱਚ ਨੀਲਮ ਮਿਲਿਆ ਹੈ, ਉਹ ਤੀਜੀ ਪੀੜ੍ਹੀ ਦੇ ਰਤਨ ਵਪਾਰੀ ਹਨ। ਨੀਲਮ ਮਿਲਣ ਪਿੱਛੋਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ, ਪਰ ਇਸ ਦੀ ਮਿੱਟੀ ਸਾਫ਼ ਕਰਨ ਅਤੇ ਹੋਰ ਅਸ਼ੁੱਧੀਆਂ ਕੱਢਣ ਵਿੱਚ ਇੱਕ ਸਾਲ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਦੀ ਪੁਸ਼ਟੀ ਕੀਤੀ ਜਾ ਸਕੇਗੀ।
ਵਰਨਣ ਯੋਗ ਹੈ ਕਿ ਸ੍ਰੀਲੰਕਾ ਦੁਨੀਆ ਨੂੰ ਨੀਲਮ ਅਤੇ ਹੋਰ ਕੀਮਤੀ ਰਤਨ ਐਕਸਪੋਰਟ ਕਰਨ ਵਾਲਾ ਦੇਸ਼ ਹੈ। ਪਿਛਲੇ ਸਾਲ ਸ੍ਰੀਲੰਕਾ ਨੇ ਕੀਮਤੀ ਹੀਰੇ, ਰਤਨਾਂ ਤੇ ਗਹਿਣਿਆਂ ਦੀ ਐਕਸਪੋਰਟ ਤੋਂ ਲੱਗਭਗ 50 ਕਰੋੜ ਰੁਪਏ ਕਮਾਈ ਕੀਤੀ ਸੀ। ਮਸ਼ਹੂਰ ਰਤਨ ਮਾਹਰ ਡਾ. ਜੈਮਿਨੀ ਜ਼ੋਯਨਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਕਦੀ ਇੰਨਾ ਵੱਡਾ ਨੀਲਮ ਨਹੀਂ ਦੇਖਿਆ। ਇਹ ਸ਼ਾਇਦ 40 ਕਰੋੜ ਸਾਲ ਪਹਿਲਾਂ ਦਾ ਬਣਿਆ ਹੋਵੇਗਾ। ਸ੍ਰੀਲੰਕਾ ਦੇ ਨੈਸ਼ਨਲ ਜੈਮ ਐਂਡ ਜਵੈਲਰੀ ਅਥਾਰਟੀ ਦੇ ਮੁਖੀ ਤਿਲਕ ਵੀਰਸਿੰਘੇ ਨੇ ਕਿਹਾ, ‘‘ਇਹ ਇੱਕ ਵਿਸ਼ੇਸ਼ ਨੀਲਮ ਹੈ। ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਹੈ। ਇਸ ਦੇ ਆਕਾਰ ਅਤੇ ਕੀਮਤ ਨੂੰ ਦੇਖਦਿਆਂ, ਸਾਨੂੰ ਲੱਗਦਾ ਹੈ ਕਿ ਇਹ ਮਾਹਰਾਂ ਅਤੇ ਅਜਾਇਬ ਘਰਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ।”

Show More

Related Articles

Leave a Reply

Your email address will not be published. Required fields are marked *

Close