Sports
ਹੱਤਿਆ ਦੇ ਮਾਮਲੇ ’ਚ ਸੁਸ਼ੀਲ ਦੇ ਕਰੀਬੀ ਭੂਰਾ ਭਲਵਾਨ ਕੋਲੋਂ ਹੋਈ ਪੁੱਛਗਿੱਛ
ਨਵੀਂ ਦਿੱਲੀ- ਛਤਰਸਾਲ ਸਟੇਡੀਅਮ ਵਿਚ ਉਭਰਦੇ ਹੋਏ ਭਲਵਾਨ ਸਾਗਰ ਦੀ ਹੱਤਿਆ ਦੇ ਮਾਮਲੇ ਵਿਚ ਫਰਾਰ ਚਲ ਰਹੇ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਦੇ ਕਰੀਬੀ ਭੂਰਾ ਭਲਵਾਨ ਕੋਲੋਂ ਪੁਲਿਸ ਨੇ ਮੰਗਲਵਾਰ ਨੂੰ ਪੁਛਗਿੱਛ ਕੀਤੀ।
ਪੁਲਿਸ ਨੇ ਭੂਰਾ ਨੂੰ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਉਸ ਨੂੰ ਸੁਭਾਸ਼ ਪਲੇਸ ਥਾਣੇ ਲਿਆ ਕੇ ਕਈ ਘੰਟੇ ਤੱਕ ਪੁਛਗਿੱਛ ਹੋਈ। ਭੂਰਾ ਸੁਸ਼ੀਲ ਦਾ ਬੇਹੱਦ ਕਰੀਬੀ ਦੱਸਿਆ ਜਾਂਦਾ ਹੈ। ਉਹ ਅਕਸਰ ਖ਼ਾਸ ਮੌਕਿਆਂ ’ਤੇ ਸੁਸ਼ੀਲ ਦੇ ਨਾਲ ਹੀ ਦੇਖਿਆ ਜਾਂਦਾ ਹੈ।
ਭੂਰਾ ਨੇ ਸੁਸ਼ੀਲ ਦੇ ਬਾਰੇ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਦੀ ਗੱਲ ਤੋਂ ਇਨਕਾਰ ਕੀਤਾ। ਉਸ ਨੇ ਘਟਨਾ ਵਾਲੇ ਦਿਨ ਛਤਰਸਾਲ ਸਟੇਡੀਅਮ ਵਿਚ ਹੋਣ ਦੀ ਗੱਲ ਤੋਂ ਵੀ ਇਨਕਾਰ ਕੀਤਾ। ਪੁਛਗਿੱਛ ਤੋਂ ਬਾਅਦ ਪੁਲਿਸ ਨੇ ਭੂਰਾ ਨੂੰ ਜ਼ਰੂਰਤ ਪੈਣ ’ਤੇ ਜਾਂਚ ਵਿਚ ਸ਼ਾਮਲ ਹੋਣ ਦੀ ਗੱਲ ਕਰਕੇ ਛੱਡ ਦਿੱਤਾ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸੁਸ਼ੀਲ ਨੂੰ ਮਿਲਣ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਹੈ। ਉਸ ਦੇ ਆਧਾਰ ’ਤੇ ਪੁਲਿਸ ਜਲਦ ਹੀ ਇਨ੍ਹਾਂ ਲੋਕਾਂ ਤੋਂ ਪੁਛਗਿੱਛ ਕਰ ਸਕਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਦੇ ਖ਼ਿਲਾਫ਼ ਸਾਗਰ ਦੀ ਹੱਤਿਆ ਦੇ ਮਾਮਲੇ ਵਿਚ ਸਬੁੂਤ ਹਨ। ਇਸ ਲਈ ਉਸ ਨੂੰ ਪੇਸ਼ਗੀ ਜ਼ਮਾਨਤ ਮਿਲਣਾ ਵੀ ਮੁਸ਼ਕਿਲ ਹੈ। ਸੁਸ਼ੀਲ ਨੂੰ ਅਸਾਨੀ ਤਦ ਹੋਵੇਗੀ ਜਦੋਂ ਉਹ ਖੁਦ ਹੀ ਸਰੰਡਰ ਕਰ ਦੇਵੇਗਾ। ਦਿੱਲੀ ਪਲਿਸ ਨੂੰ ਹਫਤੇ ਬਾਅਦ ਵੀ ਸੁਸ਼ੀਲ ਅਤੇ ਉਸ ਦੇ ਸਾਥੀਆਂ ਦਾ ਸੁਰਾਗ ਨਹੀਂ ਲੱਗਿਆ।