International

ਫਾਈਜ਼ਰ ਇੰਕ ਅਤੇ ਬਿਓਨਟੈਕ ਐਸਈ ਦਾ 12 ਤੋਂ 15 ਤਕ ਦੇ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ 100 ਫ਼ੀਸਦੀ ਪ੍ਰਭਾਵਸ਼ਾਲੀ

ਨਿਊਯਾਰਕ-  ਵੈਕਸੀਨ ਬਣਾਉਣ ਵਾਲੀ ਕੰਪਨੀ ਫਾਈਜ਼ਰ ਇੰਕ ਅਤੇ ਬਿਓਨਟੈਕ ਐਸਈ ਨੇ ਹਾਲ ਹੀ ‘ਚ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕੀਤਾ ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 12 ਤੋਂ 15 ਤਕ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ 100 ਫ਼ੀਸਦੀ ਪ੍ਰਭਾਵਸ਼ਾਲੀ ਹੈ। ਦੱਸ ਦਈਏ ਕਿ ਅਮਰੀਕਾ ‘ਚ ਫਾਈਜ਼ਰ ਟੀਕਾ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ। ਕੰਪਨੀਆਂ ਨੂੰ ਉਮੀਦ ਹੈ ਕਿ ਸਾਲ 2022 ਤਕ ਟੀਕਾਕਰਣ ਦੀ ਉਮਰ ਨੂੰ ਵਧਾ ਦਿੱਤਾ ਜਾਵੇਗਾ। ਭਾਰਤ ‘ਚ 45 ਸਾਲ ਤੋਂ ਵੱਧ ਉਮਰ ਅਤੇ ਫ਼ਰੰਟਲਾਈਨ ਯੋਧਿਆਂ ਦਾ ਟੀਕਾ ਲਗਾਇਆ ਜਾ ਰਿਹਾ ਹੈ। ਬੱਚਿਆਂ ਨੂੰ ਟੀਕੇ ਨਹੀਂ ਦਿੱਤੇ ਜਾ ਰਹੇ।
ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਇਹ ਅਮਰੀਕਾ ‘ਚ 2250 ਬੱਚਿਆਂ ਉੱਤੇ ਕੀਤੇ ਗਏ ਫ਼ੇਜ਼-3 ਟ੍ਰਾਇਲ ‘ਚ ਇਹ 100% ਪ੍ਰਭਾਵਸ਼ਾਲੀ ਸੀ। ਦੂਜਾ ਖੁਰਾਕ ਦੇਣ ਤੋਂ ਇਕ ਮਹੀਨੇ ਬਾਅਦ ਉਨ੍ਹਾਂ ‘ਚ ਐਂਟੀਬਾਡੀ ਦਾ ਵਧੀਆ ਰਿਸਪੌਂਸ ਵੇਖਣ ਨੂੰ ਮਿਲਿਆ। ਕੰਪਨੀ ਇਸ ਡਾਟਾ ਨੂੰ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਸੌਂਪਣ ‘ਤੇ ਵਿਚਾਰ ਕਰ ਰਹੀ ਹੈ ਤਾਂ ਕਿ ਛੇਤੀ ਤੋਂ ਛੇਤੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਸਕੇ।
ਵੈਕਸੀਨ ਦੇ ਟ੍ਰਾਇਲ ਅਕਤੂਬਰ 2020 ਤੋਂ ਜਾਰੀ ਸਨ। ਇਸ ਦੇ ਨਤੀਜੇ ਹੁਣ ਆਏ ਹਨ। ਭਾਰਤੀ ਮੂਲ ਦਾ 12 ਸਾਲਾ ਅਭਿਨਵ ਵੀ ਫਾਈਜ਼ਰ ਟੀਕੇ ਦੇ ਟ੍ਰਾਇਲ ‘ਚ ਸ਼ਾਮਲ ਹੋਇਆ ਸੀ। ਉਹ ਕੋਰੋਨਾ ਵੈਕਸੀਨ ਲੈਣ ਬਾਲੇ ਸਭ ਤੋਂ ਘੱਟ ਉਮਰ ਦੇ ਬੱਚਿਆਂ ‘ਚ ਸ਼ਾਮਲ ਹੈ। ਉਸ ਦੇ ਪਿਤਾ ਸ਼ਰਤ ਵੀ ਡਾਕਟਰ ਹੈ ਅਤੇ ਕੋਵਿਡ ਵੈਕਸੀਨ ਦੇ ਟ੍ਰਾਇਲ ‘ਚ ਸ਼ਾਮਲ ਰਹੇ ਹਨ। ਅਭਿਨਵ ਨੇ ਅਮਰੀਕਾ ਦੇ ਸਿਨਸਿਨਾਟੀ ਚਿਲਡਰਨ ਹਸਪਤਾਲ ਦੇ ਮੈਡੀਕਲ ਸੈਂਟਰ ‘ਚ ਟੀਕਾ ਲਗਵਾਇਆ ਸੀ।

Show More

Related Articles

Leave a Reply

Your email address will not be published. Required fields are marked *

Close