International

ਡੋਨਾਲਡ ਟਰੰਪ ਨੇ ਕੈਂਪੇਨਿੰਗ ਸਟਾਇਲ ’ਚ ਕੀਤੀ ਰੈਲੀ

ਓਹਾਇਓ,- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਓਹਾਈਓ ’ਚ ਪ੍ਰਚਾਰ ਮੁਹਿੰਮ ਦੇ ਅੰਦਾਜ਼ ਵਿੱਚ ਇੱਕ ਰੈਲੀ ਕੀਤੀ, ਜਿਸ ਵਿੱਚ ਉਨ੍ਹਾਂ ਰਾਸ਼ਰਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਗੜਬੜੀ ਦੇ ਦੋਸ਼ ਲਾਏ ਅਤੇ ਡੈਮੋਕਰੇਟਿਕ ਪਾਰਟੀ ਸ਼ਾਸਨ ਵਿੱਚ ਦੇਸ਼ ਦਾ ਭਵਿੱਖ ਚਿੰਤਾਜਨਕ ਹੋਣ ਦੀ ਸੰਭਾਵਨਾ ਜਤਾਈ।
ਟਰੰਪ ਨੇ ਆਪਣੇ ਦਾਅਵਿਆਂ ਨੂੰ ਦੋਹਰਾਉਂਦੇ ਹੋਏ ਕਿਹਾ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਧਾਂਦਲੀ ਹੋਈ ਸੀ। ਉਹ ਉੱਥੋਂ ਵਾਈਟ ਹਾਊਸ ਵਿੱਚ ਆਪਣੇ ਸਹਿਯੋਗੀ ਰਹੇ ਮੈਕਸ ਮਿਲਰ ਦਾ ਸਮਰਥਨ ਕਰਨ ਲਈ ਕਲੀਵਲੈਂਡ ਦੇ ਨੇੜੇ ਓਹਾਇਓ ਦੇ ਲੋਰੇਨ ਕਾਊਂਟੀ ਫੇਅਰਗਰਾਊਂਡ ਵਿੱਚ ਰੈਲੀ ਕਰ ਰਹੇ ਸਨ। ਟਰੰਪ ਨੇ ਇਸ ਸਾਲ ਦੇ ਸ਼ੁਰੂ ਵਿੱਚ ਓਹਾਇਓ ਹਾਊਸ ਦੇ ਪ੍ਰਤੀਨਿਧੀ ਐਂਥਨੀ ਗੋਂਜਾਲੇਜ ਵੱਲੋਂ ਉਨ੍ਹਾਂ ’ਤੇ ਮਹਾਂਦੋਸ਼ ਚਲਾਉਣ ਲਈ ਵੋਟਿੰਗ ਕਰਨ ਵਾਸਤ ਇਸ ਪ੍ਰੋਗਰਾਮ ਦੀ ਵਰਤੋਂ ਕੀਤੀ। ਮਿਲਰ ਪ੍ਰਤੀਧਿਨੀ ਸਭਾ ਦੇ ਮੈਂਬਰ ਤੇ ਰਿਪਬਲੀਕਨ ਨੇਤਾ ਐਂਥਨੀ ਗੋਜਾਲੇਜ ਨੂੰ ਸੰਸਦ ਦੀ ਇੱਕ ਸੀਟ ਲਈ ਚੁਣੌਤੀ ਦੇ ਰਹੇ ਹਨ।

ਗੋਂਜਾਲੇਜ ਪ੍ਰਤੀਨਿਧੀ ਸਭਾ ਵਿੱਚ ਪਾਰਟੀ ਦੇ ਉਨ੍ਹਾਂ 10 ਮੈਂਬਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਕੈਪੀਟਲ ਹਿਲ ਵਿੱਚ 6 ਜਨਵਰੀ ਨੂੰ ਹੋਈ ਹਮਲੇ ਲਈ ਭੀੜ ਵਿੱਚ ਕਥਿਤ ਭੂਮਿਕਾ ਨਿਭਾਉਣ ਨੂੰ ਲੈ ਕੇ ਟਰੰਪ ਵਿਰੁੱਧ ਮਹਾਂਦੋਸ਼ ਦੇ ਸਮਰਥਨ ਵਿੱਚ ਵੋਟਿੰਗ ਕੀਤੀ ਸੀ। ਟਰੰਪ ਨੇ ਗੋਂਜਾਲੇਜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇੱਕ ਬਿਕਾਊ ਤੇ ਨਕਲੀ ਰਿਪਬਲੀਕਨ ਹੈ।

Show More

Related Articles

Leave a Reply

Your email address will not be published. Required fields are marked *

Close