International

ਇਮਰਾਨ ਖਾਨ ਦੀ ਵਿਦੇਸ਼ੀ ਪਾਕਿਸਤਾਨੀ ਕਮਿਊਨਿਟੀ ਮੀਟਿੰਗ 25000 ਲੋਕ ਹੋਏ ਸ਼ਾਮਲ

ਵਾਸ਼ਿੰਗਟਨ : ਬੀਤੇਂ ਦਿਨ ਆਪਣੇ ਤਿੰਨ ਦਿਨਾਂ ਦੇ ਦੌਰੇ ਤੇ ਅਮਰੀਕਾ ਪੁੱਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਦੇਸ਼ੀ ਪਾਕਿਸਤਾਨੀ ਕਮਿਊਨਿਟੀ ਮੀਟਿੰਗ ਇਮਰਾਨ ਖਾਨ ਪ੍ਰਧਾਨ ਮੰਤਰੀ ਲਈ ਆਯੋਜਿਤ ਕੀਤੀ ।ਜਿ ਸ ਵਿੱਚ 25,000 ਦੇ ਕਰੀਬ ਵਿਦੇਸ਼ੀ ਪਾਕਿਸਤਾਨੀ ਪੂਰੇ ਅਮਰੀਕਾ ਤੋਂ ਇਕੱਠੇ ਹੋਏ।ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲਣ ਲਈ ਵਾਸ਼ਿੰਗਟਨ ਡੀ.ਸੀ. ਵਿੱਚ ਭਾਰੀ ਇਕੱਠ ਕੈਪੀਟਲ ਦੇ ਏਰੀਨਾ ਸਟੇਡੀਅਮ ਵਿਖੇ ਅੰਦਾਜ਼ਨ 25,000 ਦੇ ਕਰੀਬ ਲੋਕ, ਜਿੰਨ੍ਹਾਂ ਵਿਚ ਜ਼ਿਆਦਾਤਰ ਪਾਕਿਸਤਾਨੀ ਅਮਰੀਕੀ ਇਕੱਤਰ ਹੋਏ ਜਦ ਕਿ ਸਟੇਡੀਅਮ ਦੀ ਬੈਠਣ ਦੀ ਸਮਰੱਥਾ 20,000 ਹੈ।ਹਾਲਾਂਕਿ ਹਜ਼ਾਰਾਂ ਚ’ ਵਿਦੇਸੀ ਪਾਕਿਸਤਾਨੀ ਖੇਡਣ ਵਾਲੇ ਖੇਤਰਾਂ ਵਿੱਚ ਵੀ ਬੈਠੇ ਹੋਏ ਸਨ।ਇਮਰਾਨ ਖਾਨ ਦੇ ਅਮਰੀਕਾ ਪੁੱਜਣ ਤੇ ਅਮਰੀਕਾ ਨੇ ਇਮਰਾਨ ਖਾਨ ਵੱਲ ਨਜ਼ਰ-ਅੰਦਾਜ਼ ਕੀਤਾ ਅਤੇ ਏਅਰਪੋਰਟ ਤੋਂ ਕੋਈ ਲੈਣ ਨਹੀਂ ਪੁੱਜਿਆ ਉੱਥੇ ਇਮਰਾਨ ਖਾਨ ਦੇ ਭਾਸ਼ਣ ਦੋਰਾਨ ਕੁਝ ਬਲੋਚਿਸਤਾਨ ਦੀ ਆਜ਼ਾਦੀ ਲਈ ਕੁਝ ਬਲੋਚ ਕਾਰਕੁੰਨਾਂ ਨੇ ਹੰਗਾਮਾ ਅਤੇ ਨਾਂਅਰੇਬਾਜੀ ਕੀਤੀ ਜਿੰਨਾਂ ਨੂੰ ਮੌਜੂਦ ਸੁੱਰਖਿਆ ਕਰਮਚਾਰੀਆਂ ਨੇ ਤੁਰੰਤ ਬਾਹਰ ਕੱਢਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸੰਸਾਰ ਭਰ ਵਿੱਚ ਪਾਕਿਸਤਾਨੀ ਲੋਕਾਂ ਲਈ ਇਸ ਇਕੱਠ ਦਾ ਦ੍ਰਿਸ਼ ਇੱਕ ਮਾਣ ਵਾਲੀ ਗੱਲ ਹੈ। ਜਿਸ ਨੂੰ ਸੰਬੋਧਨ ਕਰਦੇ ਇਮਰਾਨ ਖਾਨ ਨੇ ਖ਼ੁਦ ਮਾਣ ਮਹਿਸੂਸ ਕਰਦੇ ਕਿਹਾ ਕਿ ਇਹ ਮੇਰੇ ਲਈ ਅਚੰਭਾ ਹੈ । ਤੁਹਾਡੇ ਸਾਰਿਆ ਵੱਲੋਂ ਦਿੱਤੇ ਮਾਣ ਦੀ ਝਲਕ ਵੀ ਹੈ। ਜਿਸ ਕਰਕੇ ਮੇਰਾ ਸਿਰ ਮਾਣ ਨਾਲ ਪੂਰੀ ਦੁਨੀਆ ਵਿੱਚ ਉੱਚਾ ਹੋਇਆਂ ਹੈ । ਤੁਸੀਂ ਸਾਰੇ ਵਧਾਈ ਦੇ ਪਾਤਰ ਹੋ।ਉਂਹਨਾਂ ਕਿਹਾ ਕਿ ਮੈਂ ਇਕ ਸਾਬਕਾ ਕੌਮਾਂਤਰੀ ਕ੍ਰਿਕਟ ਖਿਡਾਰੀ ਤੇ ਮੌਜੂਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਆਪਣੀ ਕੈਬਨਿਟ ਦੇ ਕੁਝ ਮੈਂਬਰਾਂ ਸਮੇਤ ਵੱਡੀ ਭੀੜ ਦੇ ਸਾਹਮਣੇ ਪੇਸ਼ ਹੋਣ ਆਇਆ ਹਾਂ।ਜਿਸ ਦਾ ਤੁਸੀ ਇਕ ਰੌਕਸਟਾਰ ਵਜੋ ਸਵਾਗਤ ਕੀਤਾ ਹੈ।ਇਮਰਾਨ ਖਾਨ ਪ੍ਰਧਾਨ ਮੰਤਰੀ ਨੇ ਅਪਨੇ ਭਾਸ਼ਣ ਦੌਰਾਨ ਕਿਹਾ ਕਿ ਪਾਕਿਸਤਾਨ ਨੂੰ ਇਕ ਵੱਡੇ ਸੁਪਨੇ ਦੇ ਆਧਾਰ ‘ਤੇ ਬਣਾਇਆ ਗਿਆ ਸੀ।ਕਈ ਆਜ਼ਮ ਅਤੇ ਅੱਲਾਮਾ ਇਕਬਾਲ, ਜਿਨਾ ਨੂੰ ਮੈਂ ਚਾਹੁੰਦਾ ਹਾਂ ।ਤੁਸੀਂ ਆਪਣੇ ਬੱਚਿਆਂ ਨੂੰ ਇਹ ਦੱਸ ਸਕੋ ਕਿ ਇਸ ਸੁਪਨੇ ਨਾਲ ਪਾਕਿਸਤਾਨ ਵਿਚ ਕੀ ਤਬਦੀਲੀ ਆਈ ਹੈ।ਜਿਸ ਬੁਨਿਆਦ ਤੇ ਪਾਕਿਸਤਾਨ ਅੱਗੇ ਵੱਧ ਰਿਹਾ ਹੈ। ਮੈਰਿਟ ਦੇ ਅਧਾਰ ਤੇ ਤਬਦੀਲ ਹੋ ਰਿਹਾ ਹੈ। ਜਿਸ ਤਬਦੀਲੀ ਨੂੰ ਤੁਸੀਂ ਦੇਖ ਸਕੋ , ਅਤੇ ਮਹਿਸੂਸ ਕਰ ਸਕੋ। ਉਸ ਦਾ ਜ਼ਿਕਰ ਕਰ ਰਿਹਾ ਹਾਂ।  ਉਸ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਸਾਲ ਪਹਿਲਾਂ ਮੈਂ ਰਾਜਨੀਤੀ ਵਿੱਚ ਆਇਆ ਸੀ।ਮੈਂ ਇਕ ਗੱਲ ਕਹੀ ਅਤੇ ਉਸੇ ਹੀ ਨੋਟ ‘ਤੇ ਮੈਂ ਅੰਤ ਨੂੰ ਸੰਬੋਧਿਤ ਕਰਾਂਗਾ।ਮੈਂ ਕਿਹਾ ਕਿ ਮੈਂ ਕਦੇ ਵੀ ਕਿਸੇ ਅੱਗੇ ਸਿਰ ਨਹੀਂ ਝੁਕਾਵਾਗਾ ।ਇਨਸ਼ਾ ਅੱਲ੍ਹਾ, ਕਦੇ ਵੀ , ਮੇਰੇ ਦੇਸ਼ ਨੂੰ ਕਿਸੇ ਦੇ ਸਾਹਮਣੇ ਆਪਣੇ ਸਿਰ ਝੁਕਾਉਣ ਦੀ ਇਜਾਜ਼ਤ ਨਹੀਂ ਦਿਆਂਗਾ। ਇਮਰਾਨ ਖਾਨ ਨੇ ਲਾਹੋਰ ਦੀ ਜੇਲ ਚ’ ਸਟੀਲ ਮਿੱਲ ਕੇਸ ਚ’ 7 ਸਾਲ ਦੀ ਸ਼ਜਾ ਭੁਗਤ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਜੇਲ ਕੋਠੜੀ ਚ’ ਲੱਗੇ ਏਅਰਕੰਡੀਸਨਰ ਟੀ.ਵੀ ਨੂੰ ਹਟਾਉਣ ਦਾ ਵੀ ਜ਼ਿਕਰ ਕੀਤਾ ।

Show More

Related Articles

Leave a Reply

Your email address will not be published. Required fields are marked *

Close