International

ਇਸ ਦੇਸ਼ ‘ਚ ਹੈਕਰ ਨੇ ਲਗਪਗ ਪੂਰੀ ਆਬਾਦੀ ਦਾ ਡਾਟਾ ਕੀਤਾ ਹੈਕ

ਲੰਡਨ : ਇਕ ਹੈਕਰ ਨੇ ਬੁਲਗਾਰੀਆ ਦੀ ਲਗਪਗ ਪੂਰੀ ਆਬਾਦੀ ਦੀਆਂ ਨਿੱਜੀ ਜਾਣਕਾਰੀਆਂ ‘ਚ ਸੰਨ੍ਹ ਲਾ ਕੇ ਉੱਥੋਂ ਦੇ ਸਾਈਬਰ ਸੁਰੱਖਿਆ ਸਿਸਟਮ ਨੂੰ ਚੁਣੌਤੀ ਦਿੱਤੀ ਹੈ। ਹੈਕਰ ਕ੍ਰਿਸਟਿਅਨ ਬਾਇਕੋਵ ਨੇ ਹਾਲੀਆ ਹੀ ‘ਚ ਬੁਲਗਾਰੀਆ ਦੀ 70 ਲੱਖ ਦੀ ਆਬਾਦੀ ‘ਚੋਂ 50 ਲੱਖ ਤੋਂ ਜ਼ਿਆਦਾ ਲੋਕਾਂ ਦਾ ਨਿੱਜੀ ਡਾਟਾ ਹੈਕ ਕਰ ਲਿਆ ਸੀ। ਇਸ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਸਾਈਬਰ ਅਪਰਾਧ ਦੱਸਿਆ ਜਾ ਰਿਹਾ ਹੈ।
ਬਾਇਕੋਵ ਨੂੰ ਪਿਛਲੇ ਹਫ਼ਤੇ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ। ਉਸ ਦੇ ਘਰ ‘ਚੋਂ ਕਈ ਕੰਪਿਊਟਰ ਤੇ ਮੋਬਾਈਲ ਬਰਾਮਦ ਕੀਤੇ ਗਏ। ਇਕ ਨਿਊਜ਼ ਰਿਪੋਰਟ ਮੁਤਾਬਕ, ਬਾਇਕੋਵ ਨੇ ਨਾਜਾਇਜ਼ ਤੌਰ ‘ਤੇ ਨੈਸ਼ਨਲ ਰੈਵੇਨਿਊ ਏਜੰਸੀ (ਐੱਨਆਰਏ) ਤੋਂ ਵੱਡੀ ਮਾਤਰਾ ‘ਚ ਡਾਟਾ ਡਾਊਨਲੋਡ ਕੀਤਾ। ਐੱਨਆਰਏ ਦਾ ਕਹਿਣਾ ਹੈ ਕਿ ਬਾਇਕੋਵ ਨੇ ਲੋਕਾਂ ਦੀ ਕਮਾਈ, ਟੈਕਸ ਰਿਟਰਨ ਤੇ ਉਨ੍ਹਾਂ ਦਾ ਪਤਾ ਤਕ ਹੈਕ ਕਰ ਲਿਆ ਸੀ। ਸ਼ੁਰੂਆਤ ‘ਚ ਬਾਇਕੋਵ ‘ਤੇ ਸਾਈਬਰ ਅਪਰਾਧ ਨਾਲ ਜੁੜੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਪਰ ਬਾਅਦ ‘ਚ ਕਈ ਦੋਸ਼ ਵਾਪਸ ਲੈ ਲਏ ਗਏ। ਅਸਲ ‘ਚ ਬਾਇਕੋਵ ਸਕਿਓਰਿਟੀ ਫਰਮ ਟੀਏਡੀ ਗਰੁੱਪ ਨਾਲ ਜੁੜਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣਾ ਫ਼ਰਜ਼ ਨਿਭਾ ਰਿਹਾ ਸੀ।
ਸਮਰਥਕਾਂ ਦਾ ਕਹਿਣਾ ਹੈ ਕਿ ਬਾਇਕੋਵ ਸਿਰਫ਼ ਸਰਕਾਰੀ ਸਿਸਟਮ ਦੀਆਂ ਖ਼ਾਮੀਆਂ ਸਾਹਮਣੇ ਲਿਆਉਣ ਲਈ ਹੀ ਹੈਕਿੰਗ ਕਰਦਾ ਹੈ। 2017 ‘ਚ ਉਸ ਨੇ ਇਸੇ ਮੰਸ਼ਾ ਨਾਲ ਬੁਲਗਾਰੀਆ ਦੇ ਸਿੱਖਿਆ ਮੰਤਰਾਲੇ ਦੀ ਵੈੱਬਸਾਈਟ ਹੈਕ ਕੀਤੀ ਸੀ। ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬੋਇਕੋ ਬੋਰਿਸੋਵ ਨੇ ਵੀ ਬਾਇਕੋਵ ਨੂੰ ਹੈਕਿੰਗ ਦਾ ਜਾਦੂਗਰ ਦੱਸਿਆ ਹੈ।

Show More

Related Articles

Leave a Reply

Your email address will not be published. Required fields are marked *

Close