International

ਅਮਰੀਕਾ ‘ਚ ਗਰਮੀ ਦਾ ਕਹਿਰ, ਜਾਰੀ

ਵਾਸ਼ਿੰਗਟਨ: ਇੰਨੀ ਦਿਨੀਂ ਅਮਰੀਕਾ ਵਿੱਚ ਗਰਮੀ ਕਹਿਰ ਬਣ ਕੇ ਢਹਿ ਰਹੀ ਹੈ । ਅਮਰੀਕਾ ਵਿੱਚ ਗਰਮ ਹਵਾਵਾਂ ਦਾ ਕਹਿਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸਿਆ ਜਾ ਰਿਹਾ ਹੈ ਕਿ ਗਰਮੀ ਦਾ ਇਹ ਕਹਿਰ ਹਾਲੇ ਕੁਝ ਦਿਨ ਹੋਰ ਜਾਰੀ ਰਹੇਗਾ । ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ 32 ਸਾਲਾਂ ਅਮਰੀਕੀ ਫ਼ੁਟਬਾਲ ਖਿਡਾਰੀ ਮਿਚ ਪੈਟਰਸ ਦੀ ਹੀਟਸਟ੍ਰੋਕ ਨਾਲ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਉਹ ਆਪਣੀ ਦੁਕਾਨ ‘ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸਦੀ ਤਬੀਅਤ ਵਿਗੜ ਗਈ । ਇਸ ਤੋਂ ਇਲਾਵਾ ਐਰੀਜੋਨਾ ਵਿੱਚ ਇੱਕ ਏਅਰ ਟੈਕਨੀਸ਼ੀਅਨ ਸਟੀਵਨ ਬੈਲ ਦੀ ਵੀ ਗਰਮੀ ਕਰਕੇ ਮੌਤ ਹੋ ਗਈ ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੂਰਬੀ ਅਮਰੀਕਾ ਵਿੱਚ ਕਈ ਖੇਤਰਾਂ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਰਿਹਾ । ਅਮਰੀਕਾ ਵੱਧ ਰਹੀ ਗਰਮੀ ਕਾਰਨ ਕਈ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ । ਸ਼ੁੱਕਰਵਾਰ ਨੂੰ ਕੌਮੀ ਮੌਸਮ ਸੇਵਾ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ । ਉਨ੍ਹਾਂ ਦੱਸ਼ਿਆ ਕਿ 150 ਮਿਲੀਅਨ ਲੋਕ ਗਰਮੀ ਦੇ ਲਪੇਟ ਵਿੱਚ ਆ ਗਏ ਹਨ ।
ਉੱਥੇ ਹੀ ਨਿਊਯਾਰਕ ਸ਼ਹਿਰ ਵੱਲੋਂ ਲੋਕਾਂ ਨੂੰ ਬਚਾਉਣ ਲਈ 500 ਕੂਲਿੰਗ ਸੈਂਟਰ ਖੋਲ੍ਹੇ ਗਏ ਹਨ । ਇਸ ਮਾਮਲੇ ਵਿੱਚ ਮੇਅਰ ਬਿੱਲ ਡੀ ਬਲਾਸੀਓ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਸਥਿਤੀ ਵਿਗੜਣ ਵਾਲੀ ਹੈ, ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ।

Show More

Related Articles

Leave a Reply

Your email address will not be published. Required fields are marked *

Close