Canada

ਕਰੋਨਾ ਪਾਬੰਦੀਆਂ ਦਾ ਵਿਰੋਧ ਕਰਨ ਲਈ ਰੱਖੀ ਰੈਲੀ ਵਿਚ ਇਕ ਵਿਅਕਤੀ ’ਤੇ ਹਥਿਆਰ ਨਾਲ ਹਮਲਾ

ਕੈਲਗਰੀ (ਦੇਸ ਪੰਜਾਬ ਟਾਈਮਜ਼)– ਐਲਬਰਟਾ ‘ਚ ਕੋਵਿਡ-19 ਦੀ ਕਰੋਪੀ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰਨ ਲਈ ਲੰਘੇ ਸਨਿੱਚਰਵਾਰ ਵਾਲੇ ਦਿਨ ਡਾਉਨ-ਟਾਉਨ ਕੈਲਗਰੀ ਵਿਚਲੇ ਪਿ੍ੰਸ’ਜ਼ ਆਕਲੈਂਡ ਪਾਰਕ ‘ਚ ਰੱਖੀ ਗਈ ਰੈਲੀ ਵਿਚ ਇਕ ਵਿਅਕਤੀ ਉੱਪਰ ਹਥਿਆਰ ਨਾਲ ਹਮਲਾ ਕੀਤੇ ਗਏ ਹੋਣ ਦੀ ਖ਼ਬਰ ਹੈ | ਕੈਲਗਰੀ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ | ਰੈਲੀ ‘ਚ ਸ਼ਾਮਿਲ ਅਤੇ ਰੈਲੀ ਦਾ ਵਿਰੋਧ ਕਰਨ ਵਾਲਿਆਂ ਦੋਵਾਂ ਧਿਰਾਂ ਵਲੋਂ ਪੁਲਿਸ ਦੀ ਆਲੋਚਨਾ ਕੀਤੀ ਜਾ ਰਹੀ ਹੈ | ਮਾਸਕ ਅਤੇ ਪਾਬੰਦੀਆਂ ਵਿਰੋਧੀ ਰੈਲੀ ‘ਚ ਸੈਂਕੜੇ ਲੋਕ ਸ਼ਾਮਿਲ ਹੋਏ ਸਨ | ਵੀਲ-ਚੇਅਰ ‘ਤੇ ਬੈਠੇ ਇਕ ਵਿਅਕਤੀ ਨੂੰ ਇਕ ਹਮਲਾਵਰ ਨੇ ਬੁਰੀ ਤਰ੍ਹਾਂ ਕੁੱਟਿਆ ਦੱਸਿਆ ਜਾਂਦਾ ਹੈ | ਉਸ ਦੀ ਟੀ-ਸ਼ਰਟ ਉੱਪਰ ‘ਪ੍ਰਾਊਡ ਵਾਈਟ ਕਿ੍ਸਚੀਅਨ ਮੈਨ’ ਲਿਖਿਆ ਹੋਇਆ ਸੀ | ਵੀਲ ਚੇਅਰ ਵਾਲਾ ਵਿਅਕਤੀ ਪਾਬੰਦੀਆਂ ਵਿਰੋਧੀ ਰੈਲੀ ਦੇ ਵਿਰੋਧ ਵਿਚ ਆਇਆ ਸੀ | ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂ ਸਨ ਤੇ ਨਾ ਹੀ ਪੁਲਿਸ ਨਾਲ ਸਹਿਯੋਗ ਕਰ ਰਹੀਆਂ ਸਨ | ਕੁੱਟਮਾਰ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਆ ਚੁੱਕੀ ਹੈ | ਪੁਲਿਸ ਅਨੁਸਾਰ ਕਿਸੇ ਨੇ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ | ਜਾਂਚ ਕੀਤੀ ਜਾ ਰਹੀ ਹੈ |

Show More

Related Articles

Leave a Reply

Your email address will not be published. Required fields are marked *

Close