Sports

ਇਗਾ ਸਵਿਆਤੇਕ ਨੇ ਜਿੱਤਿਆ ਐਡੀਲੇਡ ਸਿੰਗਲਜ਼ ਦਾ ਖ਼ਿਤਾਬ

ਐਡੀਲੇਡ-  ਫਰੈਂਚ ਓਪਨ ਚੈਂਪੀਅਨ ਇਗਾ ਸਵਿਆਤੇਕ ਨੇ ਸ਼ਨਿਚਰਵਾਰ ਨੂੰ ਇੱਥੇ ਮੈਮੋਰੀਅਲ ਡਰਾਈਵ ‘ਤੇ ਬੇਲਿੰਡਾ ਬੇਨਸਿਕ ਨੂੰ 6-2, 6-2 ਨਾਲ ਸਿੱਧੇ ਸੈੱਟਾਂ ਵਿਚ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਪੋਲੈਂਡ ਦੀ 19 ਸਾਲ ਦੀ ਖਿਡਾਰਨ ਨੇ ਪੂਰੇ ਟੂਰਨਾਮੈਂਟ ਵਿਚ ਇਕ ਵੀ ਸੈੱਟ ਨਹੀਂ ਗੁਆਇਆ ਤੇ ਸਿਰਫ਼ 22 ਗੇਮਾਂ ਹਾਰੀਆਂ। ਸਵਿਆਤੇਕ ਪਹਿਲੇ ਸੈੱਟ ਵਿਚ ਜਦ 3-2 ਨਾਲ ਅੱਗੇ ਸੀ ਤਦ ਉਨ੍ਹਾਂ ਨੇ ਬੇਨਸਿਕ ਦੀ ਸਰਵਿਸ ਤੋੜੀ ਜਦ ਸਵਿਟਜ਼ਰਲੈਂਡ ਦੀ ਖਿਡਾਰਨ ਨੇ ਤਿੰਨ ਡਬਲ ਫਾਲਟ ਕੀਤੇ। ਪੋਲੈਂਡ ਦੀ ਖਿਡਾਰਨ ਨੂੰ ਇਸ ਤੋਂ ਬਾਅਦ ਮੈਚ ਜਿੱਤਣ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ।

Show More

Related Articles

Leave a Reply

Your email address will not be published. Required fields are marked *

Close