International

ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨਰਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਬਾਇਡਨ ਸਰਕਾਰ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਇਮੀਗ੍ਰੇਸ਼ਨ ਪ੍ਰਣਾਲੀ ਪ੍ਰਤੀ ਮੁੜ ਹਮਦਰਦੀ ਤੇ ਵਿਵਸਥਾ ਨੂੰ ਬਹਾਲ ਕਰਨ ਲਈ ਸਪਸ਼ੱਟ ਹਨ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਜੋਅ ਬਾਇਡੇਨ ਇਸ ਮੁੱਦੇ ਤੇ ਬਿਲਕੁੱਲ ਸਪਸ਼ੱਟ ਹਨ ਤੇ ਨੋਟ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਕੀਤੀਆਂ ਕਾਰਜਕਾਰੀ ਕਾਰਵਾਈਆਂ ਦੀ ਲੜੀ ਸਿਰਫ ਇੱਕ ਸ਼ੁਰੂਆਤ ਹੈ।

ਵ੍ਹਾਈਟ ਹਾਊਸ ਦੇ ਬੁਲਾਰੇ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਕਿਹਾ, “ਅਜੇ ਤਕ ਦਸਤਖਤ ਕੀਤੇ ਕਾਰਜਕਾਰੀ ਕਾਰਜਾਂ ਦੀ ਇਹ ਸਿਰਫ ਇੱਕ ਸ਼ੁਰੂਆਤ ਹੈ।” ਬੁਲਾਰੇ ਨੇ ਅੱਗੇ ਕਿਹਾ ਕਿ, “ਰਾਸ਼ਟਰਪਤੀ ਬਾਇਡੇਨ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਪ੍ਰਤੀ ਹਮਦਰਦੀ ਤੇ ਵਿਵਸਥਾ ਨੂੰ ਬਹਾਲ ਕਰਨ ਤੇ ਪਿਛਲੇ ਚਾਰ ਸਾਲਾਂ ਦੀਆਂ ਵਿਭਾਜਨਵਾਦੀ, ਅਣਮਨੁੱਖੀ ਤੇ ਅਨੈਤਿਕ ਨੀਤੀਆਂ ਨੂੰ ਠੀਕ ਕਰਨ ਬਾਰੇ ਬਹੁਤ ਸਪੱਸ਼ਟ ਹਨ, ਜੋ ਆਉਣ ਵਾਲੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਸਾਡੇ ਧਿਆਨ ਅਧੀਨ ਹੈ।”

ਬੁਲਾਰੇ ਨੇ ਇਹ ਸਭ ਇੱਕ ਪ੍ਰਭਾਵਸ਼ਾਲੀ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਜੋ ਭਾਰਤੀ-ਅਮਰੀਕੀਆਂ ਦੀ ਨੁਮਾਇੰਦਗੀ ਕਰ ਰਿਹਾ ਸੀ ਤੇ ਉਨ੍ਹਾਂ ਬਾਇਡੇਨ ਪ੍ਰਸ਼ਾਸਨ ਨੂੰ ਭਾਰਤ ਵਿੱਚ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਵੱਧ ਐਚ-1 ਬੀ ਵਰਕ ਵੀਜ਼ਾ ਜਾਰੀ ਨਾ ਕਰਨ ਦੀ ਅਪੀਲ ਕੀਤੀ।

Show More

Related Articles

Leave a Reply

Your email address will not be published. Required fields are marked *

Close