National

ਫੇਸਬੁਕ ’ਤੇ ਲਾਈਵ ਹੋ ਕੇ ਬੋਲੇ ਦੀਪ ਸਿੱਧੂ ‘ਮੈਂ ਹਰ ਜਾਂਚ ਲਈ ਤਿਆਰ, ਬਸ ਕੁਝ ਸਮਾਂ ਦਿਓ’, ਖੁਦ ਨੂੰ ਇੱਕ ਵਾਰ ਫਿਰ ਦੱਸਿਆ ਬੇਕਸੂਰ

ਨਵੀਂ ਦਿੱਲੀ-  26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਦੀਪ ਸਿੱਧੂ ਨੇ ਇੱਕ ਵਾਰ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਦੀਪ ਸਿੱਧੂ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਅਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਹ ਕੁਝ ਹੀ ਦਿਨਾਂ ਵਿੱਚ ਖੁਦ ਜਾਂਚ ਏਜੰਸੀ ਅੱਗੇ ਪੇਸ਼ ਹੋ ਜਾਵੇਗਾ।
ਦੀਪ ਸਿੱਧੂ ਨੇ ਫੇਸਬੁਕ ਲਾਈਵ ਦੌਰਾਨ ਕਿਹਾ ਕਿ ਉਸ ਵਿਰੁੱਧ ਕਈ ਤਰ੍ਹਾਂ ਦੀਆਂ ਗ਼ਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਤੋਂ ਡਰਦਾ ਨਹੀਂ ਹੈ, ਕਿਉਂਕਿ ਉਸ ਨੇ ਕੁਝ ਗ਼ਲਤ ਨਹੀਂ ਕੀਤਾ ਹੈ। ਇਸ ਲਈ ਉਸ ਨੂੰ ਕਿਤੇ ਭੱਜਣ ਦੀ ਲੋੜ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਉਸ ਨੂੰ ਗੱਲਾਂ ਦੀ ਸੱਚਾਈ ਦਾ ਪਤਾ ਲਾਉਣ ਲਈ ਥੋੜਾ ਸਮਾਂ ਚਾਹੀਦਾ ਹੈ। ਇਸ ਮਗਰੋਂ ਉਹ ਜਲਦ ਹੀ ਜਾਂਚ ਏਜੰਸੀ ਦੇ ਅੱਗੇ ਪੂਰੇ ਤੱਥਾਂ ਤੇ ਸਬੂਤਾਂ ਨਾਲ ਪੇਸ਼ ਹੋ ਜਾਵੇਗਾ।
ਇਸ ਤੋਂ ਪਹਿਲਾਂ ਖੁਦ ਨੂੰ ਗੱਦਾਰ ਕਹੇ ਜਾਣ ਤੋਂ ਨਾਰਾਜ਼ ਦੀਪ ਸਿੱਧੂ ਨੇ ਕਿਸਾਨ ਨੇਤਾਵਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਉੁਸ ਨੇ ਆਪਣਾ ਮੂੰਹ ਖੋਲ੍ਹ ਦਿੱਤਾ ਅਤੇ ਕਿਸਾਨ ਅੰਦੋਲਨ ਦੀਆਂ ਅੰਦਰਲੀਆਂ ਗੱਲਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ ਤਾਂ ਇਨ੍ਹਾਂ ਨੇਤਾਵਾਂ ਨੂੰ ਭੱਜਣ ਦਾ ਰਾਹ ਨਹੀਂ ਮਿਲੇਗਾ।

Show More

Related Articles

Leave a Reply

Your email address will not be published. Required fields are marked *

Close