Canada

ਕੈਲਗਰੀ ’ਚ 50 ਸਾਲਾ ਵਿਅਕਤੀ ਨੂੰ ਚਾਈਲਡ ਪੋਨੋਗ੍ਰਾਫੀ ਦੇ ਦੋਸ਼ ਵਿਚ 3 ਸਾਲ ਦੀਕੈਦ

ਕੈਲਗਰੀ (ਦੇਸ ਪੰਜਾਬ ਟਾਈਮਜ਼)-:  ਕੈਲਗਰੀ ਦੇ ਪੱਛਮ ਵੱਲ ਸਥਿਤ ਕੈਨਮੋਰ ਕਸਬੇ ਦੇ ਰਹਿਣ ਵਾਲੇ 50 ਸਾਲਾ ਡੇਵਿਡ ਐਸਕਿਮ ਨਾਮ ਦੇ ਵਿਅਕਤੀ ਨੂੰ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਉਸ ਨੇ ਚਾਈਲਡ ਪੋਰਨ ਬਣਾਉਣ ਅਤੇ ਇਸ ਨੂੰ ਆਪਣੇ ਕੋਲ ਰੱਖਣ ਦੇ ਜੁਰਮ ਇਕਬਾਲ ਕਰ ਲਏ ਸਨ | 3 ਜਨਵਰੀ ਵਾਲੇ ਦਿਨ ਉਸ ਦੇ ਘਰ ਛਾਪਾਮਾਰੀ ਕਰਕੇ ਕਈ ਇਲੈਕਟ੍ਰੌਨਿਕ ਯੰਤਰ ਕਾਬੂ ਕੀਤੇ ਗਏ ਸਨ ਜਿਨ੍ਹਾਂ ਵਿਚ ਇਹ ਅਸ਼ਲੀਲ ਸਮਗਰੀ ਪਈ ਹੋਈ ਸੀ | ਉਸ ਕੋਲੋਂ 2516 ਤਸਵੀਰਾਂ ਅਤੇ 99 ਵੀਡੀਓ ਬਰਾਮਦ ਕੀਤੇ ਗਏ ਸਨ | ਉਸ ਨੂੰ ਦੋਵਾਂ ਜੁਰਮਾਂ ਵਾਸਤੇ 3-3 ਸਾਲ ਦੀ ਕੈਦ ਸੁਣਾਈ ਗਈ ਸੀ ਪਰ ਸਜ਼ਾ ਨਾਲੋ ਨਾਲ ਚੱਲਦੀ ਹੋਣ ਕਰਕੇ ਉਸ ਨੂੰ 3 ਸਾਲ ਹੀ ਜੇਲ੍ਹ ਵਿੱਚ ਰਹਿਣਾ ਪਵੇਗਾ |

Show More

Related Articles

Leave a Reply

Your email address will not be published. Required fields are marked *

Close