National

ਕਾਂਗਰਸ ਵੱਲੋਂ ਦੋਸ਼ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਦਾ ਗੋਆ ਵਿੱਚ ਗੈਰ ਕਾਨੂੰਨੀ ਬਾਰ ਚੱਲਦੈ

ਨਵੀਂ ਦਿੱਲੀ- ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਗੋਆ ਵਿੱਚ ਗੈਰ ਕਾਨੂੰਨੀ ਬਾਰ ਚਲਾ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਰਾਨੀ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ,ਪਰ ਸਮ੍ਰਿਤੀ ਇਰਾਨੀ ਦੀ ਧੀ ਦੀ ਵਕੀਲ ਕੀਰਤ ਨਾਗਰਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਉਸ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਧੀ ਜ਼ੋਇਸ਼ ਨਾ ‘ਸਿਲੀ ਸੋਲਜ਼ ਗੋਆ’ ਨਾਂਅ ਦੇ ਇਸ ਰੇਸਤਰਾਂ ਦੀ ਮਾਲਕ ਹੈ ਤੇ ਨਾ ਇਸ ਨੂੰ ਚਲਾ ਰਹੀ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਨੋਟਿਸ ਮਿਲਿਆ ਹੈ। ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦੇ ਕੇ ਕੀਰਤ ਨਾਗਰਾ ਨੇ ਕਿਹਾ, ‘‘ਇਹ ਮੰਦਭਾਗਾ ਹੈ ਕਿ ਉਹ ਬਿਨਾਂ ਕਿਸੇ ਮੁੱਦੇ ਤੋਂ ਝੂਠਾ ਪ੍ਰਚਾਰ ਕਰਦੇ ਹਨ, ਉਹ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਗਿਣੇ-ਮਿੱਥੇ ਢੰਗ ਨਾਲ ਕਿਸੇ ਨੂੰ ਸਿਰਫ ਇਸ ਲਈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਇੱਕ ਸਿਆਸੀ ਆਗੂ ਦੀ ਧੀ ਹੈ।”
ਦੂਸਰੇ ਪਾਸੇ ਕਾਂਗਰਸ ਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ। ਪਾਰਟੀ ਨੇ ਬਾਰ ਨੂੰ ਮਿਲੇ ਕਾਰਨ ਦੱਸੋ ਨੋਟਿਸ ਦੀ ਕਾਪੀ ਸ਼ੇਅਰ ਕੀਤੀ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਜਿਸ ਐਕਸਾਈਜ਼ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਸੀ, ਦਬਾਅ ਹੇਠ ਉਸ ਦੀ ਬਦਲੀ ਕਰ ਦਿੱਤੀ ਗਈ ਹੈ। ਖੇੜਾ ਨੇ ਮੀਡੀਆ ਨੂੰ ਕਿਹਾ ਕਿ ਇਰਾਨੀ ਪਰਵਾਰ ਤੇ ਉਸ ਦੀ ਧੀ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ। ਉਨ੍ਹਾਂ ਦੀ ਧੀ ਗੋਆ ਵਿੱਚ ਰੇਸਤਰਾਂ ਚਲਾ ਰਹੀ ਹੈ, ਜਿਸ ਵਿਚਲਾ ਬਾਰ ਜਾਅਲੀ ਲਾਇਸੰਸ ਉੱਤੇਚੱਲਦਾ ਹੈ।ਖੇੜਾ ਨੇ ਕਿਹਾ, ‘‘ਸਮ੍ਰਿਤੀ ਇਰਾਨੀ ਦੀ ਧੀ ਕੋਲ ਜਿਹੜਾ ਲਾਇਸੰਸ ਹੈ ਉਹ ਉਸ ਵਿਅਕਤੀ ਦੇ ਨਾਂਅਹੈ, ਜਿਸ ਦੀ ਮਈ 2021 ਵਿੱਚ ਮੌਤ ਹੋ ਚੁੱਕੀ ਹੈ ਤੇ ਇਹ ਲਾਇਸੈਂਸ ਗੋਆ ਵਿੱਚ ਜੂਨ 2022 ਵਿੱਚ ਜਾਰੀ ਹੋਇੲਾ ਹੈ, ਪਰ ਜਿਸ ਦੇ ਨਾਂਅ ਉਤੇ ਲਾਇਸੰਸ ਹੈ, ਉਸ ਦੀ 13 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ, ਇਸ ਤਰ੍ਹਾਂ ਇਹ ਗੈਰ ਕਾਨੂੰਨੀ ਹੈ।” ਉਨ੍ਹਾਂ ਕਿਹਾ ਕਿ ਗੋਆ ਦੇ ਨਿਯਮਾਂ ਮੁਤਾਬਕ ਇੱਕ ਰੇਸਤਰਾਂ ਸਿਰਫ ਇੱਕੋ ਬਾਰ ਲਾਇਸੰਸ ਲੈ ਸਕਦਾ ਹੈ, ਪਰ ਇਸ ਰੇਸਤਰਾਂ ਕੋਲ ਦੋ ਲਾਇਸੈਂਸ ਹਨ। ਕੇਂਦਰੀ ਮੰਤਰੀ ਇਰਾਨੀ ਵੱਲੋਂ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਕੱਸਣ ਬਾਰੇ ਪੁੱਛੇ ਜਾਣ ਉੱਤੇ ਖੇੜਾ ਨੇ ਕਿਹਾ ਕਿ ਇੱਕ ਅਖਬਾਰ ਚਲਾਉਣ ਜਿਹੇ ਚੰਗੇ ਕੰਮ ਤੇ ਗੋਆ ਵਿੱਚ ਗੈਰ ਕਾਨੂੰਨੀ ਬਾਰ ਚਲਾਉਣ ਵਿੱਚ ਫਰਕ ਹੈ। ਖੇੜਾ ਨੇ ਸਵਾਲ ਕੀਤਾ, ‘‘ਇਸ ਗੈਰ ਕਾਨੂੰਨੀ ਕੰਮ ਪਿੱਛੇ ਕੌਣ ਹੈ”।
ਇਸ ਦੇ ਬਾਅਦ ਸਮ੍ਰਿਤੀ ਇਰਾਨੀ ਦੀ ਧੀ ਦੀ ਵਕੀਲ ਨੇ ਦੱਸਿਆ ਕਿ ਜ਼ੋਇਸ਼ ਅਠਾਰਾਂ ਸਾਲ ਦੀ ਲੜਕੀ ਅਤੇ ਉਭਰਦੀ ਹੋਈ ਸ਼ੈਫ ਹੈ। ਉਸ ਨੇ ਖਾਣਾ ਬਣਾਉਣ ਦੀ ਕਲਾ ਸਿੱਖਣ ਲਈ ਕਈ ਥਾਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਉਚੇਰੀ ਪੜ੍ਹਾਈ ਦੀ ਤਿਆਰੀ ਕਰ ਰਹੀ ਹੈ।ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਨ ਕਿ ਸਮ੍ਰਿਤੀ ਇਰਾਨੀ ਨੂੰ ਕੈਬਨਿਟ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਏਦਾਂ ਦਾ ਗੈਰ ਕਾਨੂੰਨੀ ਕੰਮ ਕੇਂਦਰੀ ਦੀ ਸੀਨੀਅਰ ਮੰਤਰੀ ਦੇ ਰਸੂਖ ਤੋਂ ਬਿਨਾਂ ਨਹੀਂ ਹੋ ਸਕਦਾ। ਰਮੇਸ਼ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਰਾਹੁਲ ਗਾਂਧੀ ਬਾਰੇ ਹਰ ਤਰ੍ਹਾਂ ਦੇ ਸਵਾਲਪੁੱਛਦੀ ਹੈ, ‘‘ਪਰ ਅਸੀਂ ਉਨ੍ਹਾਂ ਤੋਂ ਪੁੱਛਦੇ ਹਾਂ ਕਿ ਅਸੀਂ ਸਿਰਫ ਅਖਬਾਰ ਚਲਾ ਰਹੇ ਹਾਂ, ਤੁਸੀਂ ਗੈਰ ਕਾਨੂੰਨੀ ਬਾਰ ਚਲਾ ਰਹੇ ਹੋ।” ਖੇੜਾ ਨੇ ਦੋਸ਼ ਲਾਇਆ ਕਿ ਬਾਰ ਦੁਆਲੇ ਪ੍ਰਾਈਵੇਟ ਗਾਰਡ ਤੈਨਾਤ ਕਰ ਦਿੱਤੇ ਹਨ ਤਾਂ ਕਿ ਮੀਡੀਆ ਨੂੰ ਦੂਰ ਰੱਖ ਸਕਣ।ਪਵਨ ਖੇੜਾ ਨੇ ਮਗਰੋਂ ਟਵੀਟ ਕਰ ਕੇ ਸਵਾਲ ਕੀਤਾ, ‘‘ਕਿਹੜੀ ਸਮ੍ਰਿਤੀ ਇਰਾਨੀ ਝੂਠ ਬੋਲ ਰਹੀਹੈ? ਉਹ ਜਿਹੜੀ 14 ਅਪ੍ਰੈਲ 2022 ਨੂੰ ਆਪਣੀ ਧੀ ਦੇ ਰੇਸਤਰਾਂ ਉਤੇ ਮਾਣ ਕਰਦੀ ਸੀ ਜਾਂ ਉਹ ਜਿਹੜੀ ਕਹਿੰਦੀ ਹੈ ਕਿਉਸ ਦੀ ਧੀ ਦਾ ਸਿਲੀ ਸੋਲਜ਼ ਬਾਰ ਐਂਡ ਕੈਫੇ ਨਾਲ ਕੋਈ ਲੈਣਾ-ਦੇਣਾ ਨਹੀਂ।”

Show More

Related Articles

Leave a Reply

Your email address will not be published. Required fields are marked *

Close