Punjab

ਡੋਪ ਟੈਸਟ ਵਿੱਚ ਅੰਮ੍ਰਿਤਸਰ ਕੇਂਦਰੀ ਜੇਲ ਦੇ 1900 ਕੈਦੀਆਂ ਵਿੱਚੋਂ 900 ਨਿਕਲੇ ਨਸ਼ੇੜੀ

ਚੰਡੀਗੜ੍ਹ- ਪੰਜਾਬ ਪੁਲਿਸ ਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦਾ ਡੋਪ ਟੈਸਟ ਕਰਵਾਇਆ ਤਾਂ ਇਸ ਵਿੱਚ ਸਨਸਨੀਖੇਜ਼ ਭੇਦ ਖੁੱਲ੍ਹਾ ਹੈ। ਸਿਹਤ ਵਿਭਾਗ ਦੀ ਟੀਮ ਨੇ 1900 ਕੈਦੀਆਂ ਦੀ ਜਾਂਚ ਕੀਤੀ ਤਾਂਇਨ੍ਹਾਂਵਿੱਚੋਂ 900 ਕੈਦੀ ਨਸ਼ੀਲੇ ਪਦਾਰਥ ਲਗਾਤਾਰ ਵਰਤਣ ਦੇ ਆਦੀ ਪਾਏ ਗਏ ਹਨ।
ਪੰਜਾਬ ਸਰਕਾਰ ਦੀ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੀ ਮੁਹਿੰਮ ਹੇਠ ਬੀਤੇ ਦਿਨੀਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਡੋਪ ਟੈਸਟ ਕੀਤੇ ਤਾਂ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਕੈਦੀ ਪੌਜ਼ਟਿਵ ਮਿਲੇ ਸਨ। ਇਸ ਤੋਂ ਸਾਫ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਾ ਧੜੱਲੇ ਨਾਲ ਪਹੁੰਚਦਾ ਹੈ। ਪਿਛਲੇ ਦਿਨੀਂ ਗੋਇੰਦਵਾਲ ਸਾਹਿਬ ਜੇਲ੍ਹ ਵਿਚੋਂ ਵੀ ਇੱਕ ਪੁਲਿਸ ਮੁਲਾਜ਼ਮ ਤੋਂ ਨਸ਼ੇ ਦੀਆਂ ਗੋਲੀਆਂ ਅਤੇ ਬੀੜੀਆਂ ਮਿਲੀਆਂ ਸਨ, ਜਿਹੜੀਆਂ ਉਹ ਆਪਣੇ ਗੁਪਤ ਅੰਗਾਂ ਵਿੱਚ ਲੁਕਾ ਕੇ ਜੇਲ੍ਹ ਦੇ ਅੰਦਰ ਲੈ ਗਿਆ ਅਤੇ ਫੜਿਆ ਗਿਆ ਸੀ।ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਨ ਦੇ ਹੁਕਮ ਦਿੱਤੇ ਸਨ।ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕਰੀਬ 4000 ਕੈਦੀ ਹਨ। ਪਿਛਲੇ ਸਾਲ ਜੇਲ੍ਹਾਂ ਦੀ ਸੁਰੱਖਿਆ ਵਿੱਚ ਸੀਆਰਪੀਐਫ ਲੱਗੀ ਹੋਣ ਦੇ ਬਾਵਜੂਦ ਨਸ਼ੇ ਤੇ ਮੋਬਾਈਲ ਫੋਨ ਪਹੁੰਚਣ ਦੀ ਗੱਲ ਪਤਾ ਲੱਗੀ ਸੀ। ਇਸ ਵਾਰੀ ਜੇਲ੍ਹ ਵਿੱਚ ਕਰੀਬ 4000 ਕੈਦੀਆਂ ਵਿੱਚੋਂ 1900 ਕੈਦੀਆਂ ਦੇ ਪਿਸ਼ਾਬ ਦੇ ਨਮੂਨੇ ਲਏ ਗਏ ਤਾਂ ਇਨ੍ਹਾਂ ਵਿੱਚੋਂ ਕਰੀਬ 900 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Show More

Related Articles

Leave a Reply

Your email address will not be published. Required fields are marked *

Close