International

ਸ਼ੇਖਨਵਾਫ ਬਣੇ ਕੁਵੈਤ ਦੇ ਨਵੇਂ ਅਮੀਰ, ਦੇਸ਼ ਦੇ ਆਰਥਿਕ ਹਲਾਤ ਸੁਧਾਰਨ ਦੀ ਚੁਣੌਤੀ

ਕੁਵੈਤ ‘ਚ ਬੁੱਧਵਾਰ ਨੂੰ ਸ਼ੇਖ ਨਵਾਫ ਅਲ ਅਹਿਮਦ ਅਲ ਸਬਾ ਨੇ ਨਵੇਂ ਅਮੀਰ ਵਜੋਂ ਅਹੁਦਾ ਸੰਭਾਲ ਲਿਆ ਹੈ। ઠਸ਼ੇਖ ਨਵਾਫ ਨੇ ਲੰਬੇ ਸਮੇਂ ਤੱਕ ਸੁਰੱਖਿਆ ਸੇਵਾ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਸੁਤੇਲੇ ਭਰਾ ਸ਼ੇਖ ਸਬਾ ਅਲ ਅਹਿਮਦ ਅਲ ਸਬਾ ਦੀ ਮੌਤ ਤੋਂ ਬਾਅਦ ਛੋਟੇ ਜਿਹੇ ਤੇਲ ੩ ਦੇਸ਼ ਦੇ ਅਮੀਰ ਵਜੋਂ ਅਹੁਦਾ ਸੰਭਾਲਿਆ ਹੈ। ਕੁਵੈਤ ‘ਚ ਅਮੀਰ ੩ ਅਤੇ ੩ ਹੁੰਦਾ ਹੈ।83ਸਾਲਾਂ ਸ਼ੇਖ ਨਵਾਫ ਤੋਂ ਉਮੀਦ ਨਹੀਂ ਕੀਤੀ ਜਾ ਰਹੀ ਕਿ ਉਹ ਆਪਣੇ ੩ ਸ਼ੇਖ ਸਬਾ ਦੀ ਤਰ੍ਹਾਂ ਹੀ ਕੂਟਨੀਤਕ ਰਸਤਾ ਫੜ੍ਹ ਕੇ ਸ਼ਾਸਨ ਚਲਾਉਣਗੇ। ਫਰਵਰੀ 2006 ਤੋਂ ਕਰਾਊਨ ਪ੍ਰਿੰਸ ਦਾ ਅਹੁਦਾ ਸੰਭਾਲ ਰਹੇ ਸ਼ੇਖ ਨਵਾਫ ਦੀ ਕਦੇ ਵੀ ਕਿਸੇ ਰਾਜਨੀਤਿਕ ਫੈਸਲੇ ‘ਚ ਅਹਿਮ ਭੂਮਿਕਾ ਨਹੀਂ ਰਹੀ। ਉਹ ਸ਼ਾਂਤੀ ਨਾਲ ਕੰਮ ਕਰਨ ‘ਚ ਵਿਸ਼ਵਾਸ ਰੱਖਦੇ ਹਨ। ਫਿਲਹਾਲ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇਸ਼ ਦੀ ਆਰਥਿਕ ਹਾਲਤ ਦੀ ਵਿਗੜੀ ਸਿਹਤ ਨੂੰ ਸੁਧਾਰਨ ਦੀ ਹੈ। ਹੁਣ ਇੰਤਜ਼ਾਰ ਹੋ ਰਿਹਾ ਹੈ ਨਵੇਂ ਕਰਾਊਨ ਪ੍ਰਿੰਸ (ਯੁਵਰਾਜ) ਦੀ ਤਾਜਪੋਸ਼ੀ ਦਾ।ਮੰਨਿਆ ਜਾ ਰਿਹਾ ਹੈ ਕਿ ਗਵਾਂਢੀ ਅਰਬ ਦੇਸ਼ਾਂ ਦੀ ਤਰ੍ਹਾਂ ਹੀ ਕੁਵੈਤ ‘ਚ ਵੀ ਕਰਾਊਨ ਪ੍ਰਿੰਸ ਦੀ ਸੱਤਾ ਚਲਾਉਣ’ਚ ਅਹਿਮ ਭੂਮਿਕਾ ਹੋਵੇਗੀ। ਮਰਹੂਮ ਸ਼ੇਖ ਸਬਾ (91) ਦਾ ਕੁੱਝ ਘੰਟੇ ਪਹਿਲਾਂ ਹੀ ਅਮਰੀਕਾ ਦੇ ਮਿਨੇਸੋਟਾ ‘ਚ ਦੇਹਾਂਤ ਹੋਇਆ ਸੀ। ਉਨ੍ਹਾਂ ਦਾ ਮੇਯੋ ਕਲੀਨਿਕ ‘ਚ ਹਾਲ ਹੀ ਵਿੱਚ ਆਪ੍ਰੇਸ਼ਨ ਹੋਇਆ ਸੀ ਅਤੇ ਉਹ ਸਿਹਤਮੰਦ ਨਜ਼ਰ ਆ ਰਹੇ ਸਨ। ਸ਼ੇਖ ਸਬਾ ਦਾ ਸਰੀਰ ਅੰਤਿਮ ਸੰਸਕਾਰ ਲਈ ਕੁਵੈਤ ਲਿਜਾਇਆ ਜਾ ਰਿਹਾ ਹੈ। ਉਹ ਬੀਤੇ 14 ਸਾਲ ਤੋਂ ਕੁਵੈਤ ਦੇ ਅਮੀਰ ਸਨ।

Show More

Related Articles

Leave a Reply

Your email address will not be published. Required fields are marked *

Close