Entertainment
ਦੀਪਿਕਾ ਪਾਦੂਕੋਨ ਨਾਲ ਨਾਰਕੋਟਿਕਸ ਬਿਓਰੋ ਦੇ ਗੈਸਟ ਹਾਊਸ ‘ਚ ਹੋਈ ਪੁੱਛ-ਗਿੱਛ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਸਿਲਸਿਲੇ ‘ਚ ਸਾਹਮਣੇ ਆਏ ਬਾਲੀਵੁੱਡ ਦੇ ਡਰੱਗਸ ਕੁਨੈਕਸ਼ਨ ‘ਚ ਅੱਜ ਸਭ ਤੋਂ ਵੱਡੀ ਪੇਸ਼ੀ ਹੋ ਰਹੀ ਹੈ। ਦੀਪਿਕਾ ਪਾਦੂਕੋਨ ਨਾਲ ਨਾਰਕੋਟਿਕਸ ਕੰਟਰੋਲ ਬਿਓਰੋ (ਐਨ.ਸੀ.ਬੀ.) ਦੇ ਕੋਲਾਬਾ ਸਥਿਤ ਗੈਸਟ ਹਾਊਸ ਵਿਖੇ ਪੁੱਛ-ਗਿੱਛ ਚੱਲ ਰਹੀ ਹੈ। ਉਧਰ ਸ਼ਰਧਾ ਕਪੂਰ ਐਕਸਚੇਂਜ ਬਿਲਡਿੰਗ ‘ਚ ਸਥਿਤ ਐਨ.ਸੀ.ਬੀ. ਦੇ ਹੈੱਡ ਆਫਿਸ ਪਹੁੰਚ ਚੁੱਕੀ ਹੈ। ਸਾਰਾ ਅਲੀ ਖਾਨ ਨੂੰ ਵੀ ਇਥੇ ਹੀ ਬੁਲਾਇਆ ਗਿਆ ਹੈ, ਥੋੜੀ ਦੇਰ ‘ਚ ਉਨ੍ਹਾਂ ਦੇ ਪਹੁੰਚਣ ਦੀ ਉਮੀਦ ਹੈ। ਸਾਰਾ ਅਲੀ ਖਾਨ ਘਰ ਤੋਂ ਨਿਕਲ ਚੁੱਕੀ ਹੈ।