International

ਟਰੰਪ ਨੇ ਚੋਣਾਂ ਤੋਂ ਬਾਅਦ ਸ਼ਾਂਤੀ ਨਾਲ ਸੱਤਾ ਸੌਂਪਣ ‘ਤੇ ਕਿਹਾ- ਮੈਂ ਇਸ ਦਾ ਵਾਅਦਾ ਨਹੀਂ ਕਰਦਾ

ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਟਰੰਪ ਨੇ ਇੱਕ ਵਾਰ ਫਿਰ ਤੋਂ ਚਿੰਤਾ ਜਤਾਈ ਹੈ। ਟਰੰਪ ਅਨੁਸਾਰ ਨਤੀਜੇ ਆਉਣ ਤੋਂ ਬਾਅਦ ਸ਼ਾਂਤੀ ਨਾਲ ਪਾਵਰ ਟਰਾਂਸਫਰ ਹੋਣ ਦਾ ਉਹ ਵਾਅਦਾ ਨਹੀਂ ਕਰ ਸਕਦੇ। ਰਾਸ਼ਟਰਪਤੀ ਨੇ ਕਿਹਾ ਮੈਂ ਵੋਟਿੰਗ ਨੂੰ ਲੈ ਕੇ ਪਹਿਲਾਂ ਹੀ ਆਪਣੀਆਂ ਸ਼ਿਕਾਇਤਾਂ ਦੇ ਚੁੱਕਾ ਹਾਂ। ਇਸ ਲਈ ਇਹ ਦੇਖਣਾ ਹੋਵੇਗਾ ਕਿ ਆਖਿਰ ਵਿੱਚ ਕੀ ਹੁੰਦਾ ਹੈ। ਟਰੰਪ ਨੇ ਕਿਹਾ ਹੋ ਸਕਦਾ ਹੈ ਕੁੱਝ ਚੀਜ਼ਾਂ ਦਾ ਫੈਸਲਾ ਸੁਪਰੀਮ ਕੋਰਟ ਵਿੱਚ ਹੋਵੇ। ਇਸ ਲਈ ਉਥੇ ਜੱਜਾਂ ਦੀ ਪੂਰੀ ਬੈਂਚ ਹੋਣੀ ਚਾਹੀਦੀ ਹੈ।
ਕੋਈ ਭਰੋਸਾ ਨਹੀਂ ਦਵਾ ਸਕਦਾ :
ਬੁੱਧਵਾਰ ਰਾਤ ਨੂੰ ਵਾੲ੍ਹੀਟ ਹਾਊਸ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਤੋਂ ਚੋਣਾਂ ਤੋਂ ਬਾਅਦ ਪਾਵਰ ਟਰਾਂਸਫਰ ‘ਤੇ ਕੁੱਝ ਗਲਤ ਸਵਾਲ ਕੀਤੇ ਗਏ। ਇੱਕ ਰਿਪੋਰਟਰ ਨੇ ਪੁੱਛਿਆ – ਕੀ ਤੁਸੀਂ ਭਰੋਸਾ ਦਵਾ ਸਕਦੇ ਹੋ ਕਿ ਚੋਣਾਂ ਤੋਂ ਬਾਅਦ ਸ਼ਾਂਤੀ ਨਾਲ ਪਾਵਰ ਟਰਾਂਸਫਰ ਹੋਵੇਗਾ? ਇਸ ‘ਤੇ ਰਾਸ਼ਟਰਪਤੀ ਨੇ ਕਿਹਾ – ਦੇਖਦੇ ਹਾਂ ਕੀ ਹੁੰਦਾ ਹੈ। ਮੈਂ ਵੋਟਿੰਗ ਨੂੰ ਲੈ ਕੇ ਕੁੱਝ ਮੁੱਦਿਆਂ ‘ਤੇ ਆਪਣੀ ਚਿੰਤਾ ਪਹਿਲਾ ਹੀ ਦੱਸ ਚੁੱਕਿਆ ਹਾਂ। ਕੁੱਝ ਸਥਾਨਾਂ ਤੇ ਦੰਗੇ ਹੋ ਰਹੇ ਹਨ । ਪਰ ਮੈਨੂੰ ਨਹੀਂ ਲਗਦਾ ਕਿ ਪਾਵਰ ਟਰਾਂਸਫਰ ਦੀ ਜਰੂਰਤ ਹੋਵੇਗੀ। ਜੋ ਹੁਣ ਹੈ, ਉਹ ਹੀ ਜਾਰੀ ਰਹੇਗਾ।
ਟਰੰਪ ਦੇ ਬਿਆਨ ਦਾ ਮਤਲਬ ਸਾਫ ਤੌਰ ‘ਤੇ ਇਹ ਹੈ ਕਿ ਚੋਣਾਂ ‘ਚ ਵੱਡੀ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਰਾਸ਼ਟਰਪਤੀ ਪਹਿਲਾਂ ਮੇਲ ਇਨ ਬੈਲਟ ਨਾਲ ਵੋਟਿੰਗ ਦਾ ਵਿਰੋਧ ਕਰਦੇ ਰਹੇ ਹਨ, ਇਸ ਵਿਚਕਾਰ ਕੁੱਝ ਸ਼ਰਤਾਂ ਨਾਲ ਇਸ ਦਾ ਸਮਰਥਨ ਕਰਨ ਲੱਗੇ।

Show More

Related Articles

Leave a Reply

Your email address will not be published. Required fields are marked *

Close