International

ਚੀਨ ਖਿਲਾਫ ਜ਼ਿਆਦਾ ਸਖ਼ਤ ਸਾਬਤ ਹੋ ਸਕਦੇ ਹਨ ਬਿਡੇਨ

ਰਾਸ਼ਟਰਪਤੀ ਡਾਨਲਡ ਟਰੰਪ ਦੇ ਸ਼ਾਸਨਕਾਲ ਦੌਰਾਨ ਚੀਨ ਅਤੇ ਅਮਰੀਕਾ ਦੇ ਰਿਸ਼ਤੇ ਸਭ ਤੋਂ ਖਰਾਬ ਦੌਰ ‘ਚ ਪਹੁੰਚ ਗਏ ਹਨ। ਕਰੋਨਾ ਵਾਇਰਸ, ਟਰੇਡ ਡੀਲ, ਸਾਊਥ ਚਾਈਨਾ ਸੀਅ, ਤਾਈਵਾਨ ਅਤੇ ਜਾਸੂਸੀ ਦੇ ਮੁੱਦਿਆਂ ‘ਤੇ ਟਰੰਪ ਨੇ ਬਿਨਾਂ ਕਿਸੇ ਲਾਗ ਲਪੇਟ ਨਾਲ ਚੀਨ ਨੂੰ ਕਟਹਿਰੇ ‘ਚ ਖੜਾ ਕੀਤਾ। ਚੋਣਾਂ ਦੌਰਾਨ ਡੈਮੋਕ੍ਰੇਟ ਕੈਂਡੀਡੇਟ ਜੋਏ ਬਿਡੇਨ ਵੀ ਉਸ ਰਸਤੇ ‘ਤੇ ਹੀ ਚਲਦੇ ਨਜ਼ਰ ਆ ਰਹੇ ਹਨ। ਹਾਲਾਂਕਿ 2009 ਤੋਂ 2017 ਵਿਚਕਾਰ ਜਦੋਂ ਉਹ ਉੱਪ ਰਾਸ਼ਟਰਪਤੀ ਸੀ ਤਾਂ ਚੀਨ ਨੂੰ ਲੈ ਕੇ ਉਨ੍ਹਾਂ ਦਾ ਰਵੱਈਆ ਦੋਸਤਾਨਾ ਸੀ। ਇਹ ਗੱਲ ਚੀਨ ਵੀ ਮੰਨਦਾ ਹੈ। ਪਰ, ਹੁਣ ਹਾਲਾਤ ਬਿਲਕੁਲ ਅਲੱਗ ਹਨ।
ਜ਼ਿਆਦਾ ਘਾਤਕ ਸਾਬਤ ਹੋਣਗੇ ਬਿਡੇਨ : ਚੀਨ ਦੇ ਐਕਸਪਰਟਸ ਮੰਨਦੇ ਹਨ ਕਿ ਬਿਡੇਨ ਚੀਨ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣਗੇ। ਚੀਨ ਦੁਨੀਆਂ ਨੂੰ ਲੈ ਕੇ ਜਿਸ ਏਜੰਡੇ ‘ਤੇ ਚਲ ਰਿਹਾ ਹੈ, ਉਸ ਨੂੰ ਬਿਡੇਨ ਕਦੇ ਵੀ ਮਨਜ਼ੂਰ ਨਹੀਂ ਕਰਨਗੇ। ਉਹ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਕਲਾਈਮੇਟ ਚੇਂਜ, ਉਈਗਰ ਕਮਿਊਨਿਟੀ ਦਾ ਦਮਨ ਅਤੇ ਹਾਂਗਕਾਂਗ ਦੇ ਮੁੱਦੇ ‘ਤੇ ਉਹ ਟਰੰਪ ਤੋਂ ਜ਼ਿਆਦਾ ਸਖ਼ਤ ਰਵਈਆ ਅਪਨਾਉਣਗੇ। ਉਨ੍ਹਾਂ ਦਾ ਫੋਕਸ ਅਮਰੀਕਾ ਦੇ ਮਿੱਤਰ ਰਾਸ਼ਟਰਾਂ ਨੂੰ ਫਿਰ ਤੋਂ ਇਕਜੁੱਟ ਕਰਨਾ ਹੋਵੇਗਾ। ਤਾਂ ਕਿ ਚੀਨ ਨੂੰ ਉਚਿੱਤ ਜਵਾਬ ਦਿੱਤਾ ਜਾ ਸਕੇ। ਬੀਜਿੰਗ ਦੀ ਰੇਨਿਮਨ ਯੂਨੀਵਰਸਿਟੀ ‘ਚ ਪ੍ਰੋਫੈਸਰ ਚੇਂਗ ਝਿਆਹੋ ਕਹਿੰਦੇ ਹਨ ਕਿ ਚੀਨ ਦੇ ਖਿਲਾਫ ਬਿਡੇਨ ਦੀਆਂ ਨੀਤੀਆਂ ਜ਼ਿਆਦਾ ਸਖ਼ਤ ਅਤੇ ਅਸਰਦਾਰ ਸਾਬਤ ਹੋਣਗੀਆਂ। ਉਹ ਇਨ੍ਹਾਂ ਨੂੰ ਜ਼ਿਆਦਾ ਅਸਰਦਾਰ ਤਰੀਕੇ ਨਾਲ ਲਾਗੂ ਕਰਨਗੇ।

Show More

Related Articles

Leave a Reply

Your email address will not be published. Required fields are marked *

Close