Punjab

ਪੰਜਾਬ ‘ਚ ਕਰੋਨਾ ਮਰੀਜ਼ਾਂ ਦੇ ਮਾਮਲੇ ਇੱਕ ਲੱਖ ਤੋਂ ਪਾਰ

ਪੰਜਾਬ ‘ਚ 1498 ਨਵੇਂ ਮਾਮਲੇ ਆਉਣ ਨਾਲ ਕੁੱਲ ਕਰੋਨਾ ਪਾਜ਼ਟਿਵ ਮਾਮਲਿਆਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਜਾ ਕੇ 101341 ਹੋ ਗਈ ਹੈ। ਪੰਜਾਬ ਸਰਕਾਰ ਦੁਆਰਾ ਦੇਰ ਸ਼ਾਮ ਇਹ ਜਾਰੀ ਮੀਡੀਆ ਬੁਲੇਟਿਨ ਦੇ ਅਨੁਸਾਰ ਸੂਬੇ ਵਿੱਚ ਅੱਜ 1498 ਲੋਕਾਂ ਨੂੰ ਕਰੋਨਾ ਪਾਜ਼ਟਿਵ ਪਾਇਆ ਗਿਆ ਹੈ। ਸੂਬੇ ਵਿੱਚ ਅੱਜ 66 ਲੋਕਾਂ ਦੀ ਕਰੋਨਾ ਕਾਰਣ ਮੌਤ ਹੋ ਗਈ ਹੈ। ਜਿਸ ਵਿੱਚ ਜਲੰਧਰ ਤੋਂ 11, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਤੋਂ 9-9, ਗੁਰਦਾਸਪੁਰ ਤੋਂ 6, ਬਠਿੰਡਾ, ਫਿਰੋਜ਼ਪੁਰ ਅਤੇ ਰੋਪੜ ਤੋਂ 3-3, ਮੋਗਾ ਅਤੇ ਮੁਹਾਲੀ ਤੋਂ 2-2 ਅਤੇ ਫਰੀਦਕੋਟ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਕਪੂਰਥਲਾ, ਮਾਨਸਾ, ਮੁਕਤਸਰ ਸਾਹਿਬ, ਪਠਾਨਕੋਟ, ਸੰਗਰੂਰ ਅਤੇ ਤਰਨਤਾਰਨ ਤੋਂ 1-1 ਵਿਅਕਤੀ ਸ਼ਾਮਿਲ ਹੈ ਇਸ ਤੋਂ ਬਾਅਦ ਸੂਬੇ ‘ਚ ਕਰੋਨਾ ਮਹਾਂਮਾਰੀ ਫੈਲਣ ਤੋਂ ਹੁਣ ਤੱਕ ਜਾਨ ਗਵਾਉਣ ਵਾਲਿਆਂ ਦੀ ਸੰਖਿਆ ਵੱਧ ਕੇ 2926 ਹੋ ਗਈ ਹੈ।
ਮੀਡੀਆ ਬੁਲੇਟਿਨ ਅਨੁਸਾਰ ਸੂਬੇ ‘ਚ ਅੱਜ 1718 ਕਰੋਨਾ ਮਰੀਜ਼ ਠੀਕ ਹੋਏ ਹਨ। ਜਿਸ ਤੋਂ ਬਾਅਦ ਇਸ ਬਿਮਾਰੀ ਤੋਂ ਉਬਰਨ ਵਾਲਿਆਂ ਦੀ ਗਿਣਤੀ ਵੱਧ ਕੇ 77127 ਹੋ ਗਈ ਹੈ ਅਤੇ ਇਸ ਸਮੇਂ ਸੂਬੇ ‘ਚ ਕਰੋਨਾ ਮਾਮਲਿਆਂ ਦੀ ਸੰਖਿਆ 21288 ਹੈ।

Show More

Related Articles

Leave a Reply

Your email address will not be published. Required fields are marked *

Close