Sports

ਟੀ-20 ਵਿਸ਼ਵ ਕੱਪ ਵੀ ਹੋ ਸਕਦਾ ਹੈ ਰੱਦ

ਹਾਲ ਹੀ ‘ਚ ਆਸਟਰੇਲੀਆ ਨੇ ਇਸ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਆਪਣੇ ਬਾਰਡਰ 6 ਮਹੀਨੇ ਦੇ ਲਈ ਸੀਲ ਕਰ ਦਿੱਤੇ ਹਨ। ਹੁਣ ਇਸ ਦਾ ਅਸਰ ਸਿੱਧੇ ਟੀ-20 ਵਿਸ਼ਵ ਕੱਪ ‘ਤੇ ਪੈਣ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਟੀ-20 ਵਿਸ਼ਵ ਕੱਪ 2020 ਨੂੰ ਰੱਦ ਕਰ ਦਿੱਤਾ ਜਾਵੇ। ਕੋਰੋਨਾ ਵਾਇਰਸ ਕਾਰਨ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 2020 ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ ਪਰ 15 ਅਪ੍ਰੈਲ ਤੋਂ ਬਾਅਦ ਵੀ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਪਾਕਿਸਤਾਨ ਦੀ ਘਰੇਲੂ ਲੀਗ ਪੀ. ਐੱਸ. ਐੱਲ ਵੀ ਇਸ ਵਾਇਰਸ ਕਾਰਨ ਰੁਕੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਨ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਕ੍ਰਿਕਟ ਟੀ-20 ਵਰਲਡ ਕੱਪ ਨੂੰ ਵੀ ਅਗਲੇ ਸਾਲ ਤਕ ਮੁਲਤਵੀ ਕਰਨ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਟੀ-20 ਵਰਲਡ ਕੱਪ ਦੇ ਲਈ ਅਜੇ ਸਮਾਂ ਪਿਆ ਹੈ ਪਰ ਖੇਡ ਦੇ ਕੁਝ ਮੁੱਖ ਹਿੱਤਧਾਰਕਾਂ ਨੇ ਆਈ. ਸੀ. ਸੀ. ਨੂੰ ਪ੍ਰਸਤਾਵ ਦਿੱਤਾ ਹੈ ਕਿ ਟੀ-20 ਵਿਸ਼ਵ ਕੱਪ ਨੂੰ ਹੁਣ ਦੇ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਟੀ-20 ਵਰਲਡ ਕੱਪ ਰੱਦ ਕਰਨ ਦਾ ਫੈਸਲਾ ਲੈਂਦਾ ਹੈ ਤਾਂ ਫਿਰ ਇਹ ਟੂਰਨਾਮੈਂਟ ਸਾਲ 2022 ਤੋਂ ਪਹਿਲਾਂ ਕਰਵਾਇਆ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close