International

ਪਾਕਿਸਤਾਨ ਵਲੋਂ ਫੌਜ ਤਾਇਨਾਤ, ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 966 ਹੋਈ

ਇਸਲਾਮਾਬਾਦ : ਪਾਕਿਸਤਾਨ ‘ਚ ਹੁਣ ਤਕ 966 ਲੋਕ ਕੋਰੋਨਾਵਾਇਰਸ ਦੀ ਇਨਫੈਕਸ਼ਨ ਹੇਠ ਆ ਚੁੱਕੇ ਹਨ। ਸਿਰਫ ਸਿੰਧ ਸੂਬੇ ‘ਚ ਹੀ 407 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਕ ਡਾਕਟਰ ਸਮੇਤ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕਣ ਲਈ ਮੁਲਕ ‘ਚ ਫ਼ੌਜੀਆਂ ਤੇ ਫ਼ੌਜੀ ਮੈਡੀਕਲ ਸਾਧਨਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਸੰਘੀ ਸਰਕਾਰ ਸਮੇਤ ਦੇਸ਼ ਦੇ ਚਾਰਾਂ ਸੂਬਿਆਂ ਦੀਆਂ ਸਰਕਾਰਾਂ ਨੇ ਇਨਫੈਕਸ਼ਨ ਦੀ ਰੋਕਥਾਮ ਲਈ ਫ਼ੌਜ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਸੀ।
ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਿਖ਼ਾਰ ਦੇ ਹਵਾਲੇ ਤੋਂ ਡਾਨ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਪੱਛਮੀ ਸਰਹੱਦ ਤੇ ਕੰਟਰੋਲ ਲਾਈਨ ‘ਤੇ ਫ਼ੌਜ ਦੀ ਤਾਇਨਾਤੀ ਦਾ ਬਾਵਜੂਦ ਫ਼ੌਜ ਮੁਖੀ ਨੇ ਜ਼ਰੂਰਤ ਮੁਤਾਬਕ ਉਪਲਬਧ ਫ਼ੌਜੀਆਂ ਤੇ ਸਾਰੇ ਮੈਡੀਕਲ ਸਾਧਨਾਂ ਦੀ ਤਾਇਨਾਤੀ ਦਾ ਨਿਰਦੇਸ਼ ਦਿੱਤਾ ਹੈ। ਫ਼ੌਜ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਾਏਗੀ। ਫ਼ੌਜੀ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ‘ਚ ਅਜਿਹੇ ਹਾਲਤ ਕਦੇ ਨਹੀਂ ਦੇਖੇ।

Show More

Related Articles

Leave a Reply

Your email address will not be published. Required fields are marked *

Close