Entertainment

ਧਵਨੀ ਭਾਨੁਸ਼ਾਲੀ ਨੇ ਦਿਹਾੜੀਦਾਰ ਕਾਮਿਆਂ ਦੀ ਮਦਦ ਲਈ 55 ਹਜ਼ਾਰ ਰੁਪਏ ਦਾਨ ਕੀਤੇ

ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਦੇਸ਼ ਦੇ ਕਈ ਸ਼ਹਿਰ ਅਤੇ ਸੂਬੇ ਲਾਕਡਾਊੁਨ ਹੋ ਗਏ ਹਨ। ਜੇ ਫਿਲਮ ਜਗਤ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤਕ ਸਿਨੇਮਾਘਰ ਬੰਦ ਹਨ ਅਤੇ ਸ਼ੂਟਿੰਗ ਦਾ ਕੰਮ ਵੀ ਰੁਕਿਆ ਹੋਇਆ ਹੈ। ਅਜਿਹੇ ਵਿਚ ਡੇਲੀ ਵੇਜੇਜ਼ ‘ਤੇ ਕੰਮ ਕਰਨ ਵਾਲਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਦਿਨ ਕੰਮ ਰੁਕਣ ਨਾਲ ਉਨ੍ਹਾਂ ਦੀ ਆਰਥਕ ਸਥਿਤੀ ‘ਤੇ ਕਾਫੀ ਅਸਰ ਪੈ ਰਿਹਾ ਹੈ। ਅਜਿਹੇ ਵਿਚ ਉਨ੍ਹਾਂ ਦੀ ਮਦਦ ਲਈ ਬਾਲੀਵੁੱਡ ਗਾਇਕ ਧਵਨੀ ਭਾਨੁਸ਼ਾਲੀ ਨੇ ਕਦਮ ਚੁੱਕਿਆ ਹੈ।ਅਦਾਕਾਰਾ ਨੇ ਦਿਹਾੜੀਦਾਰ ਕਾਮਿਆਂ ਦੀ ਮਦਦ ਲਈ ਫਿਲਮ ਐਂਡ ਟੈਲੀਵੀਜ਼ਨ ਪ੍ਰੋਡਿਊਸਰ ਗਿਲਡ ਆਫ ਇੰਡੀਆ ਨੂੰ 55 ਹਜ਼ਾਰ ਰੁਪਏ ਦਾਨ ਕੀਤੇ ਹਨ ਤਾਂ ਜੋ ਉਨ੍ਹਾਂ ਮਜ਼ਦੂਰਾਂ ਦੀ ਮਦਦ ਹੋ ਸਕੇ। ਦਰਅਸਲ 22 ਮਾਰਚ ਭਾਵ ਐਤਵਾਰ ਨੂੰ ਜਦੋਂ ਭਾਰਤ ਜਨਤਾ ਕਰਫਿਊ ਦਾ ਪਾਲਨ ਕਰਦੇ ਹੋਏ ਘਰ ਬੇਠੇ ਸਨ, ਉਸ ਦਿਨ ਧਵਨੀ ਭਾਨੂਸ਼ਾਲੀ ਦਾ ਜਨਮਦਿਨ ਸੀ। ਧਵਨੀ ਨੇ ਆਪਣੇ ਜਨਮਦਿਨ ਮੌਕੇ ਇਹ ਪੈਸੇ ਦਾਨ ਕੀਤੇ ਹਨ।ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।

ਇਸ ਤੋਂ ਪਹਿਲਾਂ ਸੋਨਮ ਕਪੂਰ ਨੇ ਵੀ ਦਾਨ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਪ੍ਰੋਡਿਊਸਰ ਗਿਲਡ ਆਫ ਇੰਡੀਆ ਦੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਪੈਸੇ ਦਾਨ ਕਰੇਗਾ।

Show More

Related Articles

Leave a Reply

Your email address will not be published. Required fields are marked *

Close