Canada

ਕੈਨੇਡਾ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 2039 ਤੱਕ ਪਹੁੰਚੀ

ਟਰਾਂਟੋ, 23 ਮਾਰਚ-ਕੈਨੇਡਾ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 2039 ਦੇ ਕਰੀਬ ਹੋ ਚੁੱਕੀ ਹੈ ਤੇ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ। ਕੈਨੇਡਾ ‘ਚ ਸਭ ਤੋਂ ਵੱਧ ਅਸਰ ਕਿਊਬਿਕ ਸੂਬੇ ‘ਚ ਵੇਖਣ ਨੂੰ ਮਿਲ ਰਿਹਾ ਹੈ ਜਿਥੇ ਹੁਣ ਤੱਕ 628 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚੋਂ ਇੱਕ ਵਿਅਕਤੀ ਠੀਕ ਹੋ ਚੁੱਕਾ ਹੈ ਅਤੇ 4 ਦੀ ਮੌਤ ਹੋ ਗਈ ਹੈ। ਦੂਜੇ ਨੰਬਰ ‘ਤੇ ਓਨਟਾਰੀਓ ਸੂਬੇ ‘ਚ 504 ਕੇਸ ਹਨ ਜਿਨ੍ਹਾਂ ‘ਚੋਂ 8 ਠੀਕ ਹੋ ਚੁੱਕੇ ਹਨ ਅਤੇ 6 ਮੌਤਾਂ ਹੋ ਗਈਆਂ ਹਨ। ਤੀਜੇ ਨੰਬਰ ‘ਤੇ ਬੀ.ਸੀ. ਸੂਬਾ ਹੈ ਜਿਥੇ 472 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚੋਂ 100 ਠੀਕ ਹੋ ਚੁੱਕੇ ਹਨ ਪਰ ਦੁਖ ਦੀ ਗੱਲ ਇਹ ਹੈ ਕਿ ਇਥੇ ਸਭ ਤੋਂ ਵੱਧ 13 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਅਲਬਰਟਾ ‘ਚ 301 ਕੇਸ ਮਿਲ ਚੁੱਕੇ ਹਨ ਜਿਨ੍ਹਾਂ ‘ਚੋਂ ਸਿਰਫ਼ 3 ਲੋਕ ਠੀਕ ਹੋਏ ਹਨ ਅਤੇ 1 ਦੀ ਮੌਤ ਹੋਈ ਹੈ। ਕੈਨੇਡਾ ਦੇ ਕੇਂਦਰੀ ਮੰਤਰੀ ਨਵਦੀਪ ਸਿੰਘ ਬੈਂਸ ਨੇ ਗੱਲਬਾਤ ਕਰਿਦਆਂ ਦੱਸਿਆ ਕਿ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਅਜੇ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਸਰਕਾਰ ਅਤੇ ਸਿਹਤ ਮਾਹਰਾਂ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close