International

ਜੂਨੀਅਰ ਰੈਂਕ ਦੇ ਪੁਰਸ਼ ਅਫਸਰਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਅਮਰੀਕੀ ਫੌਜ ਦੀ ਮਹਿਲਾ ਕਮਾਂਡਰ ਬਰਖਾਸਤ

ਵਾਸ਼ਿੰਗਟਨ: ਅਮਰੀਕੀ ਫੌਜ ਦੀ ਮਹਿਲਾ ਕਮਾਂਡਰ ਕਰਨਲ ਮੇਗਨ ਸੁਲੀਵਾਨ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਨੂੰ ਜੂਨੀਅਰ ਪੁਰਸ਼ ਅਫਸਰਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਮੇਗਨ ਖਿਲਾਫ ਕੁਝ ਮਹੀਨਿਆਂ ਤੋਂ ਜਾਂਚ ਚੱਲ ਰਹੀ ਸੀ। ਫੌਜ ਨਾਲ ਜੁੜੇ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਮਿਲਟਰੀ ਡਾਟ ਕਾਮ’ ਨੇ ਇਸ ਸਬੰਧ ‘ਚ ਇਕ ਰਿਪੋਰਟ ਪ੍ਰਕਾਸਿ਼ਤ ਕੀਤੀ ਹੈ।
ਮੇਗਨ ਪੰਜਵੀਂ ਬ੍ਰਿਗੇਡੀਅਰ ਇੰਜੀਨੀਅਰ ਬਟਾਲੀਅਨ ਵਿੱਚ ਤਾਇਨਾਤ ਸੀ। ਯੂਨਿਟ ਜੁਆਇੰਟ ਬੇਸ ਲੇਵਿਸ-ਮੈਕਕਾਰਡ ਵਿਖੇ ਤਾਇਨਾਤ ਹੈ। ਇਹ ਬੇਸ ਵਾਸ਼ਿੰਗਟਨ ਰਾਜ ਵਿੱਚ ਹੈ।
ਅਮਰੀਕੀ ਫੌਜ ਦੇ ਬੁਲਾਰੇ ਨੇ ਮੇਗਨ ਸੁਲੀਵਾਨ ਨੂੰ ਬਰਖਾਸਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਮੇਗਨ ਦਾ ਕੋਰਟ ਮਾਰਸ਼ਲ ਹੋਵੇਗਾ ਜਾਂ ਨਹੀਂ ਇਸ ਬਾਰੇ ਸਪੱਸ਼ਟ ਨਹੀਂ ਹੈ। ਨਿਯਮਾਂ ਮੁਤਾਬਕ ਉਸ ਦਾ ਕੋਰਟ ਮਾਰਸ਼ਲ ਕੀਤਾ ਜਾ ਸਕਦਾ ਹੈ। ਹਾਲਾਂਕਿ ਫੌਜ ਇਸ ਬਾਰੇ ਅਜੇ ਕੁਝ ਨਹੀਂ ਕਹਿ ਰਹੀ ਹੈ। ਸੰਭਵ ਹੈ ਕਿ ਮੇਗਨ ਨੂੰ ਕਿਸੇ ਹੋਰ ਬੇਸ ‘ਤੇ ਫੌਜੀ ਸਿਖਲਾਈ ਤੋਂ ਇਲਾਵਾ ਹੋਰ ਕੰਮ ਦਿੱਤਾ ਜਾਵੇਗਾ। ਇਸ ਬਾਰੇ ਕੁਝ ਦਿਨਾਂ ਬਾਅਦ ਫੈਸਲਾ ਲਿਆ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close