International

ਕੋਲੰਬੋ ਵਿਚ ਐਕਸਪ੍ਰੈਸ ਵੇਅ ‘ਤੇ ਕੰਟੇਨਰ ਨਾਲ ਟਕਰਾਉਣ ਕਾਰਨ ਸ਼੍ਰੀਲੰਕਾ ਦੇ ਜਲ ਸਪਲਾਈ ਰਾਜ ਮੰਤਰੀ ਸਨਥ ਨਿਸ਼ਾਂਤਾ ਦੀ ਮੌਤ

ਕੋਲੰਬੋ : ਸ਼੍ਰੀਲੰਕਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਰਾਜ ਮੰਤਰੀ ਸਨਥ ਨਿਸ਼ਾਂਤ ਦੀ ਮੌਤ ਹੋ ਗਈ ਹੈ। ਸ਼੍ਰੀਲੰਕਾ ਦੇ ਜਲ ਸਪਲਾਈ ਰਾਜ ਮੰਤਰੀ ਸਨਥ ਨਿਸ਼ਾਂਤਾ ਅਤੇ ਇੱਕ ਪੁਲਿਸ ਅਧਿਕਾਰੀ ਦੀ ਵੀਰਵਾਰ ਨੂੰ ਕੋਲੰਬੋ-ਕਾਟੂਨਾਏਕੇ ਐਕਸਪ੍ਰੈਸਵੇਅ ‘ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਕੰਡਾਨਾ ਪੁਲਿਸ ਡਿਵੀਜ਼ਨ ਵਿੱਚ ਮੰਤਰੀ ਦੀ ਗੱਡੀ ਇੱਕ ਕੰਟੇਨਰ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਕੰਟੇਨਰ ਵਾਹਨ ਨਾਲ ਟਕਰਾਉਣ ਤੋਂ ਬਾਅਦ, ਨਿਸ਼ਾਂਤ ਅਤੇ ਉਸ ਦੇ ਸੁਰੱਖਿਆ ਅਧਿਕਾਰੀ ਅਤੇ ਡਰਾਈਵਰ ਨੂੰ ਲਿਜਾਅ ਰਹੀ ਜੀਪ ਸੜਕ ਦੀ ਵਾੜ ਨਾਲ ਟਕਰਾ ਗਈ। ਇਸ ਕਾਰਨ ਸਾਰੇ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਰਾਗਾਮਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜੀਪ ਕਟੂਨਾਇਕੇ ਤੋਂ ਕੋਲੰਬੋ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਰਾਜ ਮੰਤਰੀ ਅਤੇ ਪੁਲਸ ਅਧਿਕਾਰੀ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ। ਕੰਦਾਨਾ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ। ਨਿਸ਼ਾਂਤਾ ਸ਼੍ਰੀਲੰਕਾ ਦਾ ਇੱਕ ਪ੍ਰਮੁੱਖ ਸਿਆਸਤਦਾਨ ਸੀ ਜੋ 2015 ਅਤੇ 2020 ਵਿੱਚ ਪੁਟਲਮ ਜਿ਼ਲ੍ਹੇ ਤੋਂ ਸੰਸਦ ਲਈ ਚੁਣਿਆ ਗਿਆ ਸੀ। ਉਹ ਯੂਨਾਈਟਿਡ ਪੀਪਲਜ਼ ਫਰੀਡਮ ਅਲਾਇੰਸ ਦਾ ਮੈਂਬਰ ਸਨ ਅਤੇ ਬਾਅਦ ਵਿੱਚ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ ਵਿੱਚ ਸ਼ਾਮਿਲ ਹੋ ਗਏ।

Show More

Related Articles

Leave a Reply

Your email address will not be published. Required fields are marked *

Close