Canada

ਅਲਬਰਟਾ ‘ਚ ਕੋਰੋਨਾਵਾਇਰਸ ਦੇ 7 ਮਾਮਲੇ ਆਏ ਸਾਹਮਣੇ

ਕੈਲਗਰੀ : ਪੂਰੀ ਦੁਨੀਆ ‘ਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾਵਾਰਿਸ ਦੇ ਅਲਬਰਟਾ ਸੂਬੇ ‘ਚ ਵੀ 7 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪਹਿਲੇ ਮਾਮਲੇ ‘ਚ ਕੈਲੀਫੋਰਨੀਆ ਦੀ ਸਨਫਰਾਂਸੀਸੀਕੋ ਦੀ ਸਮੁੰਦਰੀ ਕੰਡੇ ‘ਤੇ ਰੋਕੇ ਗਏ ਇੱਕ ਗ੍ਰੈਂਡ ਪ੍ਰਿੰਸੈਸ ਸਮੁੰਦਰੀ ਜਹਾਜ਼ ‘ਚ ਸਵਾਰ 70 ਸਾਲ ਦੇ ਐਡਮਿੰਟਨ ਵਾਸੀ ਨੂੰ ਇਸ ਵਾਇਰਸ ਨਾਲ ਪੀੜ੍ਹਤ ਪਾਇਆ ਗਿਆ। ਜੋ ਕਿ 21 ਫਰਵਰੀ ਤੋਂ ਇਸ ਜਹਾਜ਼ ‘ਤੇ ਸਫ਼ਰ ਕਰਕੇ 6 ਮਾਰਚ ਨੂੰ ਦੇਸ਼ ਵਾਪਸ ਪਰਤਿਆ ਸੀ। ਦੂਜੇ ਮਾਮਲੇ ‘ਚ 30 ਸਾਲਾ ਵਿਅਕਤੀ ਜੋ ਕਿ ਯੂਕਰੇਨ, ਨੀਦਰਲੈਂਡ ਅਤੇ ਤੁਰਕੀ ਦੇ ਦੌਰੇ ਤੋਂ ਕੈਲਗਰੀ ਵਾਪਸ ਪਰਤਿਆ ਸੀ ਅਤੇ ਜਾਂਚ ਦੌਰਾਨ ਇਹ ਵਿਅਕਤੀ ਵੀ ਕੋਰੋਨਾਵਾਇਸ ਤੋਂ ਪੀੜ੍ਹਤ ਪਇਆ ਗਿਆ। ਤੀਜੇ ਕੇਸ ‘ਚ 50 ਸਾਲਾ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ ਜੋ ਕਿ 4 ਮਾਰਚ ਨੂੰ ਕੈਲਗਰੀ ਵਾਪਸ ਪਰਤੀ ਸੀ। ਜਿਸ ਦਾ ਖੁਲਾਸਾ ਅਲਬਰਟਾ ਸਿਹਤ ਵਿਭਾਗ ਦੇ ਮੁੱਖ ਮੈਡੀਕਲ ਅਧਿਕਾਰੀਆਂ ਵਲੋਂ ਕੀਤਾ ਗਿਆ ਹੈ। ਚੌਥੇ ਮਾਮਲੇ ‘ਚ ਏ.ਟੀ.ਬੀ. ਫਾਈਨਾਂਸ ਕੰਪਨੀ ਦਾ ਕਰਮਚਾਰੀ ਇਸ ਵਾਇਰਸ ਨਾਲ ਪੀੜ੍ਹਤ ਦੱਸਿਆ ਜਾ ਰਿਹਾ ਹੈ। ਇਹ ਕਰਮਚਾਰੀ ਵੀ ਇਸੇ ਜਹਾਜ਼ ‘ਚ ਪਿਛਲੇ ਦਿਨੀਂ ਕਾਰੋਬਾਰ ਦੇ ਸਿਲਸਿਲੇ ‘ਚ ਅਮਰੀਕਾ ਗਿਆ ਸੀ। ਇਸ ਖਬਰ ਤੋਂ ਬਾਅਦ ਏ.ਟੀ.ਬੀ. ਕੰਪਨੀ ਨੇ ਸ਼ਹਿਰ ‘ਚ 2 ਬਰਾਂਚਾਂ ਵੀ ਬੰਦ ਕਰ ਦਿੱਤੀਆਂ ਹਨ।ਕੋਰੋਨਾਵਾਇਰਸ ਦੇ 3 ਹੋਰ ਮਾਮਲੇ ਅਲਬਰਟਾ ਦੇ ਵੱਖ ਵੱਖ ਥਾਂਵਾਂ ਤੋਂ ਸਾਹਮਣੇ ਆਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ‘ਚ ਜਿੰਨੇ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਉਹ ਯਾਤਰਾਵਾਂ ਨਾਲ ਹੀ ਜੁੜ੍ਹੇ ਹੋਏ ਹਨ। ਉਧਰ ਕੈਲਗਰੀ ਅਤੇ ਐਡਮਿੰਟਨ ਦੇ ਸਕੂਲਾਂ ‘ਚ ਵੀ ਬੱਚਿਆਂ ਨੂੰ ਇਸ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਮਾਪਿਆਂ ਨੂੰ ਇਸ ਸਬੰਧੀ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ ਪਰ ਕਈ ਸੂਬਿਆਂ ‘ਚ ਸਕੂਲ ਅਤੇ ਕਾਲਜ ਕੁਝ ਸਮੇਂ ਲਈ ਬੰਦ ਕਰਵਾਉਣ ਲਈ ਵੀ ਕਿਹਾ ਜਾ ਰਿਹਾ ਹੈ ਤਾਂ ਜੋ ਇਹ ਵਾਇਰਸ ਬੱਚਿਆਂ ਤੱਕ ਆਪਣੀ ਪਹੁੰਚ ਨਾ ਕਰੇ।
ਜ਼ਿਕਰਯੋਗ ਹੈ ਕਿ ਗ੍ਰੈਡ ਪ੍ਰਿੰਸਸ ਕਰੂਜ ਸਮੁੰਦਰੀ ਜਹਾਜ਼ ‘ਚ ਸਵਾਰ 2400 ਯਾਤਰੀਆਂ ਅਤੇ 1100 ਚਾਲਕਾਂ ‘ਚੋਂ ਜਾਂਚ ਦੌਰਾਨ 21 ਵਿਅਕਤੀ ਕੋਰੋਨਾਵਾਇਰਸ ਨਾਲ ਪੀੜ੍ਹਤ ਮਿਲੇ ਹਨ। ਜਿਸ ਵਿਚੋਂ 2 ਦੀ ਪਛਾਣ ਅਲਬਰਟਾ ਸੂਬੇ ਦੇ ਵਾਸੀਆਂ ਵਜੋਂ ਹੋਈ ਹੈ, ਉਧਰ ਕੈਨੇਡਾ ਦੇ ਸਿਹਤ ਵਿਭਾਗ ਵਲੋਂ ਵੀ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਕੈਨੇਡਾ ਪਰਤਣ ਵਾਲੇ ਯਾਤਰੀਆਂ ‘ਚ ਜੇਕਰ ਖੰਘ, ਬੁਖਾਰ ਜਾਂ ਵਾਇਰਸ ਨਾਲ ਸਬੰਧਤ ਕੋਈ ਵੀ ਲੱਛਨ ਦਿਖਾਈ ਦਿੰਦਾ ਹੈ ਤਾਂ ਉਸ ਨੂੰ 14 ਦਿਨ ਲਈ ਦੇਖ-ਰੇਖਣ ‘ਚ ਰਹਿਣਾ ਪਵੇਗਾ। ਇਸ ਲਈ ਉਨ੍ਹਾਂ ਨੇ ਅਮਰਜੈਂਸੀ ਨੰਬਰ 811 ‘ਤੇ ਕਾਲ ਕਰਨ ਦੀ ਵੀ ਹਦਾਇਤ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close