Sports

ਮਹਿਲਾ ਟੀ20 : ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

ਕਪਤਾਨ ਹਰਮਨਪ੍ਰੀਤ ਕੌਰ ਦੀ ਅਜੇਤੂ 42 ਦੌੜਾਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਲਾ ਟੀ20 ਤਿਕੌਣੀ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ ਅਤੇ ਦੀਪਤੀ ਸ਼ਰਮਾ ਨੇ 2-2 ਵਿਕਟ ਲਈਆਂ, ਜਦੋਂਕਿ ਰਾਧਾ ਯਾਦਵ ਨੇ ਇੱਕ ਵਿਕਟ ਹਾਸਲ ਕੀਤੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 20 ਓਵਰਾਂ ‘ਚ ਸੱਤ ਵਿਕਟਾਂ ’ਤੇ 147 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਨੂੰ ਕੀਤੀ ਪਰ ਉਹ ਇਸ ਨੂੰ ਵੱਡੀ ਪਾਰੀ ‘ਚ ਨਾ ਬਦਲ ਸਕੇ। 15 ਸਾਲਾ ਸ਼ੈਫਾਲੀ ਵਰਮਾ ਨੇ 30, ਜੈਮਿਮਾ ਰੋਡ੍ਰਿਗਜ਼ ਨੇ 26 ਅਤੇ ਸਮ੍ਰਿਤੀ ਮੰਧਾਨਾ ਨੇ 15 ਦੌੜਾਂ ਬਣਾਈਆਂ। ਵੇਦ ਕ੍ਰਿਸ਼ਣਾਮੂਰਤੀ (7) ਅਤੇ ਤਾਨੀਆ ਭਾਟੀਆ (11) ਵੀ ਜ਼ਿਆਦਾ ਦੇਰ ਤਕ ਪਿੱਚ ‘ਤੇ ਨਾ ਟਿਕ ਸਕੀਆਂ।

ਭਾਰਤ ਨੂੰ ਆਖਰੀ ਓਵਰ ‘ਚ 6 ਦੌੜਾਂ ਦੀ ਲੋੜ ਸੀ। ਅਜਿਹੀ ਸਥਿਤੀ ‘ਚ ਹਰਮਨਪ੍ਰੀਤ ਨੇ ਸ਼ਾਨਦਾਰ ਛੱਕਾ ਲਗਾ ਕੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਟੀਮ ਨੂੰ ਜਿੱਤਣ ਦਿਵਾ ਦਿੱਤੀ। ਇਸ ਤੋਂ ਪਹਿਲਾਂ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਮੀ ਜੋਨਸ (1) ਅਤੇ ਡੈਨੀ ਵਾਏਟ (4) ਛੇਤੀ ਆਊਟ ਹੋ ਗਏ। ਨਤਾਲੀ ਸਕੀਵਰ (20) ਅਤੇ ਫਰੈਂਕ ਵਿਲੀਅਨ (7) ਵੀ ਜ਼ਿਆਦਾ ਦੇਰ ਤਕ ਨਾ ਟਿਕ ਸਕੇ। ਇੰਗਲੈਂਡ ਨੇ 10 ਓਵਰਾਂ ‘ਚ 59 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਕਪਤਾਨ ਹੀਥਰ ਨਾਈਟ ਨੇ 67 ਗੇਂਦਾਂ ‘ਤੇ 67 ਦੌੜਾਂ ਬਣਾਈਆਂ, ਜਿਸ ‘ਚ 8 ਚੌਕੇ ਅਤੇ 2 ਛੱਕੇ ਸ਼ਾਮਲ ਹਨ। ਵਿਕਟਕੀਪਰ ਟੈਮੀ ਬਿਊਮੌਂਟ ਨੇ 27 ਗੇਂਦਾਂ ‘ਚ 37 ਦੌੜਾਂ ਬਣਾਈਆਂ।

ਭਾਰਤੀ ਟੀਮ ਦਾ ਅਗਲਾ ਮੁਕਾਬਲਾ 2 ਫਰਵਰੀ ਨੂੰ ਆਸਟ੍ਰੇਲੀਆ ਨਾਲ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close