Sports

ਮੈਰੀਕਾਮ ਨੇ ਨਿਕਹਤ ਜ਼ਰੀਨ ਨੂੰ ਹਰਾ ਕੇ ਓਲੰਪਿਕ ਕੁਆਲੀਫਾਇਰ ਟੀਮ ‘ਚ ਥਾਂ ਬਣਾਈ

6 ਵਾਰ ਦੀ ਵਿਸ਼ਵ ਚੈਂਪੀਅਨ ਐਮ. ਸੀ. ਮੈਰੀਕਾਮ ਨੇ ਨਿਕਹਤ ਜ਼ਰੀਨ ਨੂੰ ਹਰਾ ਕੇ ਅਗਲੇ ਸਾਲ ਹੋਣ ਵਾਲੇ ਟੋਕਿਓ ਓਲੰਪਿਕ ਕੁਆਲੀਫਾਇਰ ਦੀ ਟੀਮ ‘ਚ ਥਾਂ ਬਣਾ ਲਈ ਹੈ। ਮਹਿਲਾ ਮੁੱਕੇਬਾਜ਼ੀ ਟ੍ਰਾਇਲਸ ਦੇ 51 ਕਿਲੋਗ੍ਰਾਮ ਫਾਈਨਲ ‘ਚ ਮੈਰੀਕਾਮ ਨੇ 9-1 ਨਾਲ ਜਿੱਤ ਪ੍ਰਾਪਤ ਕੀਤੀ।ਟ੍ਰਾਇਲਸ ਦੇ ਪਹਿਲੇ ਰਾਊਂਡ ‘ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮੈਰੀ ਕਾਮ ਅਤੇ ਨਿਕਹਤ ਜ਼ਰੀਨ ਆਹਮੋ-ਸਾਹਮਣੇ ਸਨ। ਇਸ ਮੁਕਾਬਲੇ ‘ਤੇ ਸਾਰਿਆਂ ਦੀਆਂ ਨਜ਼ਰਾਂ ਸਨ, ਕਿਉਂਕਿ ਲਗਾਤਾਰ ਚੋਣ ਨੀਤੀ ਨੂੰ ਲੈ ਕੇ ਨਿਕਹਤ ਜ਼ਰੀਨ ਨੇ ਵਿਰੋਧ ਪ੍ਰਗਟਾਇਆ ਸੀ। ਦਰਅਸਲ, ਵਿਵਾਦ ਦੀ ਸ਼ੁਰੂਆਤ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਟ੍ਰਾਇਲਸ ਦੌਰਾਨ ਹੋਈ ਸੀ। ਅਗੱਸਤ ‘ਚ ਹੋਈ ਟ੍ਰਾਇਲਸ ‘ਚ ਮੈਰੀ ਅਤੇ ਨਿਕਹਤ ਦੀ ਬਾਊਟ ਦੇ ਦਿਨ ਫੈਡਰੇਸ਼ਨ ਨੇ ਟ੍ਰਾਇਲ ਕੀਤੇ ਬਗੈਰ ਹੀ ਮੈਰੀ ਕਾਮ ਨੂੰ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਸ਼ਾਮਿਲ ਕੀਤਾ ਸੀ। ਇਸ ਤੋਂ ਬਾਅਦ ਹੀ ਨਿਕਹਤ ਲਗਾਤਾਰ ਭੇਦਭਾਵਪੂਰ ਰਵੱਈਏ ਦਾ ਮੁੱਦਾ ਚੁੱਕਦੀ ਰਹੀ ਅਤੇ ਮੈਰੀ ਵਿਰੁੱਧ ਟ੍ਰਾਇਲ ਦੀ ਮੰਗ ਕਰਦੀ ਰਹੀ। ਹਾਲਾਂਕਿ ਇਸ ਦੇ ਬਾਵਜੂਦ ਨਿਕਹਤ ਨੂੰ ਟ੍ਰਾਇਲ ਦਾ ਮੌਕਾ ਨਾ ਮਿਲਿਆ। ਇਸ ਤੋਂ ਬਾਅਦ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਜੇ ਸਿੰਘ ਨੇ ਨਿਯਮ ‘ਚ ਬਦਲਾਅ ਦਾ ਐਲਾਨ ਕੀਤਾ ਸੀ। ਲਗਾਤਾਰ ਦਬਾਅ ਤੋਂ ਬਾਅਦ ਆਖਰ ਫੈਡਰੇਸ਼ਨ ਨੇ ਆਪਣਾ ਫੈਸਲਾ ਬਦਲਿਆ ਅਤੇ ਟ੍ਰਾਇਲਸ ਈਵੈਂਟ ਕਰਵਾਉਣ ਦਾ ਫੈਸਲਾ ਕੀਤਾ ਸੀ। ਟ੍ਰਾਇਲਸ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਮੈਰੀ ਕਾਮ ਨੇ ਰਿਤੂ ਗ੍ਰੇਵਾਲ ਨੂੰ ਹਰਾਇਆ ਸੀ, ਜਦਕਿ ਨਿਕਹਤ ਨੇ ਨੈਸ਼ਨਲ ਚੈਂਪੀਅਨ ਜਯੋਤੀ ਗੂਲੀਆ ਨੂੰ ਹਰਾਇਆ ਸੀ।

Show More

Related Articles

Leave a Reply

Your email address will not be published. Required fields are marked *

Close