Sports

ਡੈਨਮਾਰਕ ਓਪਨ ਦੌਰਾਨ ਦੂਜੇ ਦੌਰ ‘ਚ ਬਾਹਰ ਹੋਏ ਭਾਰਤ ਦੇ ਸਾਰੇ ਖਿਡਾਰੀ

ਵਰਲਡ ਚੈਂਪੀਅਨਸ਼ਿਪ ‘ਚ ਇਤਿਹਾਸਿਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ,ਸਮੀਰ ਵਰਮਾ ਅਤੇ ਬੀ. ਸਾਈ. ਪ੍ਰਣੀਤ ਤੋਂ ਬਾਅਦ ਮਿਕਸ ਡਬਲਜ਼ ‘ਚ ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਦੀ ਹਾਰ ਦੇ ਨਾਲ ਡੈਨਮਾਕਰ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਭਾਰਤ ਦੀ ਚੁਣੌਤੀ ਦੂੱਜੇ ਦੌਰ ‘ਚ ਹੀ ਖ਼ਤਮ ਹੋ ਗਈ ।

5ਵੀਂ ਸੀਡ ਸਿੰਧੂ ਨੂੰ ਕੋਰੀਆ ਦੀ ਐੱਨ ਤੋਂ ਸੁੰਗ ਨੇ 40 ਮਿੰਟ ਤਕ ਚੱਲੇ ਮੁਕਾਬਲੇ ‘ਚ 21-14,21-17 ਨਾਲ ਜਿੱਤ ਦਰਜ ਕੀਤੀ। 17 ਸਾਲ ਦੀ ਇਹ ਉਭਰਦੀ ਹੋਈ ਸ਼ਟਰ ਵਰਲਡ ਦੀ ਨੰਬਰ ਪੰਜ ਸਿੰਧੂ ‘ਤੇ ਭਾਰੀ ਪਈ। ਦੋਵੇਂ ਪਹਿਲੀ ਵਾਰ ਇਕ ਦੂਜੇ ਦਾ ਸਾਹਮਣਾ ਕਰ ਰਹੀਆਂ ਸਨ। ਉਥੇ ਹੀ ਕੇਂਟੋ ਮੋਮੋਟਾ ਅਤੇ ਬੀ ਸਾਈਂ ਪ੍ਰਣੀਤ ਵਿਚਾਲੇ ਹੋਏ ਮੈਚ ‘ਚ ਵੀ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ। ਵਰਲਡ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੇ ਬੀ.ਸਾਈਂ ਪ੍ਰਣੀਤ ਨੂੰ ਵਰਲਡ ਨੰਬਰ ਇਕ ਕੇਂਟੋ ਮੋਮੋਟਾ ਨੇ ਅਸਾਨੀ ਨਾਲ 33 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-6,21-14 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪ੍ਰੀ-ਕੁਆਰਟਰਫਾਈਨਲ ਮੁਕਾਬਲੇ ‘ਚ ਸਮੀਰ ਵਰਮਾ ਨੂੰ ਪੰਜਵੀਂ ਸੀਡ ਚੀਨ ਦੇ ਚੇਨ ਲੋਂਗ ਕੋਲੋਂ 38 ਮਿੰਟ ਤਕ ਚੱਲੇ ਮੁਕਾਬਲੇ ‘ਚ 21-12,21-10 ਨਾਲ ਹਾਰ ਦੇ ਕੇ ਤੀਸਜੇ ਦੌਰ ‘ਚ ਦਾਖਲ ਕੀਤਾ। ਮਿਕਸ ਡਬਲ ‘ਚ ਪ੍ਰਣਵ ਅਤੇ ਸਿੱਕੀ ਰੈੱਡੀ ਨੂੰ ਚੌਥੀ ਸੀਡ ਮਲੇਸ਼ੀਆਈ ਜੋੜੀ ਚਾਨ ਪੇਗ ਸੁੰਨ ਅਤੇ ਗੋਧਾ ਲਿਊ ਯਿੰਗ ਨੇ 58 ਮਿੰਟ ਮੁਕਾਬਲੇ ‘ਚ 26-24,13-21, 21-11 ਨਾਲ ਹਰਾ ਦਿੱਤਾ। ਇਸ ਜੋੜੀ ਦੀ ਹਾਰ ਦੇ ਨਾਲ ਭਾਰਤ ਦਾ ਇਸ ਟੂਰਨਾਮੈਂਟ ‘ਚ ਅਭਿਆਨ ਦੂਜੇ ਦੌਰ ‘ਚ ਹੀ ਖਤਮ ਹੋ ਗਿਆ।

Show More

Related Articles

Leave a Reply

Your email address will not be published. Required fields are marked *

Close