Sports

ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਕ੍ਰਿਕਟਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

ਜੋਹਾਨਸਬਰਗ— ਦੱਖਣੀ ਅਫਰੀਕਾ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੇ ਗੁਲਾਮ ਬੋਦੀ ਨੂੰ ਭ੍ਰਿਸ਼ਟਾਚਾਰ ਦੇ ਅੱਠ ਮਾਮਲਿਆਂ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ 5 ਸਾਲ ਜੇਲ ਦੀ ਸਜ਼ਾ ਸੁਣਵਾਈ ਗਈ ਹੈ। ਰਾਸ਼ਟਰੀ ਟੀਮ ਦੇ ਲਈ ਤਿੰਨ ਵਨ ਡੇ ਮੈਚ ਖੇਡਣ ਵਾਲੇ ਬੋਦੀ ਨੂੰ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ 2015 ‘ਚ ਘਰੇਲੂ ਟੀ-20 ਮੈਚਾਂ ਨੂੰ ਫਿਕਸ ਤੇ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦੇ ਲਈ 20 ਸਾਲ ਦੇ ਲਈ ਪ੍ਰਤੀਬੰਧਿਤ ਕੀਤਾ ਹੈ। ਸੀ. ਐੱਸ. ਏ. ਨੇ ਹਾਲਾਂਕਿ ਕਿਹਾ ਕਿ ਬੋਦੀ ਕਿਸੇ ਵੀ ਮੈਚ ਨੂੰ ਫਿਕਸ ਕਰਨ ‘ਚ ਸਫਲ ਨਹੀਂ ਹੋਇਆ ਕਿਉਂਕਿ ਉਸਦੀਆਂ ਸਾਜ਼ਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਬੋਦੀ ਨੇ ਪਿਛਲੇ ਸਾਲ ਖੁਦ ਹੀ ਪੁਲਸ ਦੇ ਸਾਹਮਣੇ ਆਤਮਸਮਰਪਣ ਕੀਤਾ ਸੀ, ਜਿਸ ਨੂੰ ਪ੍ਰਿਟੋਰੀਆ ਦੀ ਅਦਾਲਤ ਨੇ ਦੋਸ਼ੀ ਕਰਾਰ ਦੇਣ ਤੋਂ ਬਾਅਦ ਸਜ਼ਾ ਸੁਣਵਾਈ। ਉਸ ‘ਤੇ 3,000 ਰੈਂਡ (ਲਗਭਗ 202 ਡਾਲਰ) ਦਾ ਜੁਮਰਾਨਾ ਵੀ ਲਗਾਇਆ ਗਿਆ।

Show More

Related Articles

Leave a Reply

Your email address will not be published. Required fields are marked *

Close