International

ਟਰੰਪ ਨੇ ਚੀਨੀ ਉਤਪਾਦਾਂ ‘ਤੇ ਮੌਜੂਦਾ ਟੈਕਸ ਵਧਾਉਣ ਦੇ ਦਿੱਤੇ ਸੰਕੇਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਚੀਨੀ ਉਤਪਾਦਾਂ ‘ਤੇ ਮੌਜੂਦਾ ਟੈਕਸ ਵਧਾਏ ਜਾਣਗੇ। ਟਰੰਪ ਦਾ ਇਹ ਬਿਆਨ ਪੇਈਚਿੰਗ ਵਲੋਂ ਬੀਤੇ ਦਿਨ ਅਮਰੀਕੀ ਉਤਪਾਦਾਂ ਦੀ ਬਰਾਮਦ ‘ਤੇ 10 ਫ਼ੀਸਦ ਵਾਧੂ ਟੈਕਸ ਲਾਉਣ ਦੇ ਕੀਤੇ ਐਲਾਨ ਮਗਰੋਂ ਆਇਆ ਹੈ।
ਅਮਰੀਕੀ ਸਦਰ ਵਲੋਂ ਵ੍ਹਾਈਟ ਹਾਊਸ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ”ਚੀਨ ਤੋਂ ਆਉਂਦੇ 250 ਅਰਬ (ਅਮਰੀਕੀ) ਡਾਲਰ ਦੇ ਉਤਪਾਦਾਂ, ਜਿਨ੍ਹਾਂ ‘ਤੇ ਮੌਜੂਦਾ ਟੈਕਸ 25 ਫ਼ੀਸਦੀ ਹੈ, ਉੱਪਰ ਪਹਿਲੀ ਅਕਤੂਬਰ ਤੋਂ 30 ਫ਼ੀਸਦੀ ਟੈਕਸ ਲਾਇਆ ਜਾਵੇਗਾ।” ਬਿਆਨ ਵਿੱਚ ਅੱਗੇ ਕਿਹਾ ਗਿਆ, ”ਇਸ ਤੋਂ ਇਲਾਵਾ, ਚੀਨ ਦੇ 300 ਅਰਬ (ਅਮਰੀਕੀ) ਡਾਲਰ ਦੇ ਬਾਕੀ ਉਤਪਾਦ, ਜਿਨ੍ਹਾਂ ‘ਤੇ ਪਹਿਲੀ ਸਤੰਬਰ ਤੋਂ 10 ਫ਼ੀਸਦ ਟੈਕਸ ਲਾਇਆ ਜਾਣਾ ਸੀ, ਉੱਪਰ ਹੁਣ 15 ਫ਼ੀਸਦੀ ਟੈਕਸ ਲਾਇਆ ਜਾਵੇਗਾ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ!” ਵੱਖਰੀ ਤਰ੍ਹਾਂ ਦੇ ਇਸ ਬਿਆਨ ਵਿੱਚ ਕੁਝ ਸ਼ਬਦਾਂ ਨੂੰ ਉਚੇਚਾ ਜ਼ੋਰ ਦੇਣ ਲਈ ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਸੀ। ਇਸ ਬਿਆਨ ਵਿੱਚ ਟਰੰਪ ਵਲੋਂ ਬਾਕੀ ਮੁਲਕਾਂ ਨੂੰ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ, ”ਕਈ ਵਰ੍ਹਿਆਂ ਤੋਂ ਚੀਨ (ਅਤੇ ਬਹੁਤ ਸਾਰੇ ਹੋਰ ਮੁਲਕ) ਵਪਾਰ ਤੇ ਬੌਧਿਕ ਸੰਪਤੀ ਦੀ ਚੋਰੀ ਸਮੇਤ ਹੋਰ ਮੁੱਦਿਆਂ ‘ਤੇ ਅਮਰੀਕਾ ਦਾ ਫ਼ਾਇਦਾ ਚੁੱਕ ਰਹੇ ਹੈ। ਸਾਡਾ ਮੁਲਕ ਹਰ ਵਰ੍ਹੇ ਚੀਨ ਕਰਕੇ ਸੈਂਕੜੇ ਅਰਬ ਡਾਲਰ ਗੁਆ ਰਿਹਾ ਹੈ, ਅਤੇ ਇਸ ਵਰਤਾਰੇ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਦੁਖਦਾਈ ਗੱਲ ਇਹ ਹੈ ਕਿ ਪਿਛਲੇ ਪ੍ਰਸ਼ਾਸਕਾਂ ਨੇ ਚੀਨ ਨੂੰ ਵਪਾਰ ਦੇ ਮਾਮਲੇ ਵਿੱਚ ਏਨੀ ਖੁੱਲ੍ਹ ਦੇ ਦਿੱਤੀ ਕਿ ਇਹ ਅਮਰੀਕੀ ਕਰਦਾਤਾਵਾਂ ‘ਤੇ ਵੱਡਾ ਬੋਝ ਬਣ ਗਿਆ। ਹੁਣ ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਅਜਿਹਾ ਹੋਣ ਨਹੀਂ ਦੇ ਸਕਦਾ

Show More

Related Articles

Leave a Reply

Your email address will not be published. Required fields are marked *

Close