Sports

World Cup 2019: ਬੰਗਲਾਦੇਸ਼ ਨੂੰ ਹਰਾ ਕੇ ਸੈਮੀਫ਼ਾਈਨਲ ’ਚ ਪੁੱਜਿਆ ਭਾਰਤ

Ind vs Ban ICC World Cup 2019 India vs Bangladesh: ਇੰਗਲੈਂਡ ਦੇ ਬਰਮਿੰਘਮ ਵਿਖੇ ਐਜਬੇਸਟਨ ਚ ਮੰਗਲਵਾਰ ਨੂੰ ਬੰਗਲਾਦੇਸ਼ ਨੂੰ 28 ਦੌੜਾਂ ਤੋਂ ਹਰਾ ਕੇ ਭਾਰਤ ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਚ ਪੁੱਜ ਗਿਆ ਹੈ। ਆਸਟ੍ਰੇਲੀਆ ਦੇ ਬਾਅਦ ਭਾਰਤ ਟਾਪ-4 ਚ ਪੁੱਜਣ ਵਾਲੀ ਦੂਜੀ ਟੀਮ ਬਣ ਗਈ।ਦੂਜੇ ਪਾਸੇ ਬੰਗਲਾਦੇਸ਼ ਦਾ ਵਿਸ਼ਵ ਕੱਪ ਮਿਸ਼ਨ ਖ਼ਤਮ ਹੋ ਗਿਆ ਹਾਲਾਂਕਿ ਉਸ ਨੂੰ ਹਾਲੇ ਪਾਕਿਸਤਾਨ ਨਾਲ ਇਕ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤ ਦੇਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਭਾਰਤੀ ਟੀਮਨੇ ਬੰਗਲਾਦੇਸ਼ ਨੂੰ 315 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ ‘ਤੇ 314 ਦੌੜਾਂ ਬਣਾਈਆਂ।ਤੁਹਾਨੂੰ ਦੱਸ ਦੇਈਏ ਕਿ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ਰਾਹੁਲ ਨੇ ਸੰਭਲ ਕੇ ਖੇਡਦਿਆਂ ਪਹਿਲੀ ਵਿਕਟ ਲਈ 180 ਦੌੜਾਂ ਦੀਸਾਂਝੇਦਾਰੀ ਕੀਤੀ। ਇਸ ਦੌਰਾਨ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀਕਰਦਿਆਂ ਆਪਣਾ ਇਸ ਵਰਲਡ ਕੱਪ ਦਾ ਚੌਥਾ ਸੈਂਕੜਾ ਲਗਾਇਆ ਹੈ।ਅੱਜ ਕੇ ਮੁਕਾਬਲੇ ਚ ਬੰਗਲਾਦੇਸ਼ ਖਿਲਾਫ਼ ਭਾਰਤੀ ਟੀਮ ਚ ਸਭ ਤੋਂ ਜ਼ਿਆਦਾ 104 ਦੌੜਾਂ ਰੋਹਿਤ ਸ਼ਰਮਾ ਨੇ ਬਣਾਈਆਂ।

ਟੀਮਾਂ :

ਭਾਰਤ: ਰੋਹਿਤ ਸ਼ਰਮਾ, ਕੇ ਐਲ ਰਾਹੁਲ, ਵਿਰਾਟ ਕੋਹਲੀ (ਕਪਤਾਨ),ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ,ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤਬੁਮਰਾਹ।ਬੰਗਲਾਦੇਸ਼: ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ,ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮੋਸਾਦਕ ਹੁਸੈਨ, ਸ਼ਬੀਰ ਰਹਿਮਾਨ,ਮੁਹੰਮਦ ਸੈਫੂਦੀਨ, ਮਸ਼ਰਫ਼ੀ ਮੁਰਤਜ਼ਾ, ਮੁਸਤਫਿਜ਼ੁਰ ਰਹਿਮਾਨ, ਰੁਬਲਹੁਸੈਨ।

 

Show More

Related Articles

Leave a Reply

Your email address will not be published. Required fields are marked *

Close