Sports

ਦੋ ਗੋਲ਼ਾਂ ਨੇ ਭਾਰਤ ਨੂੰ ਜਿਤਾਇਆ ਏਸ਼ੀਅਨ ਹਾਕੀ ਗੋਲਡ ਮੈਡਲ

ਡ੍ਰੈਗ ਫ਼ਲਿਕਰ ਗੁਰਜੀਤ ਕੌਰ ਵੱਲੋਂ ਪੈਨਲਟੀ ਕਾਰਨਰ ’ਤੇ ਦੋ ਸ਼ਾਨਦਾਰ ਗੋਲ਼ਾਂ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਜਾਪਾਨ ਨੂੰ ਅੱਜ 3–1 ਨਾਲ ਹਰਾ ਦਿੱਤਾ। ਇੰਝ ਭਾਰਤ ਨੇ ਪਿਛਲੇ ਵਰ੍ਹੇ ਏਸ਼ੀਆਈ ਖੇਡਾਂ ਦੇ ਫ਼ਾਈਨਲ ’ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਮਹਿਲਾ ਹਾਕੀ ਟੀਮ ਨੇ ਅੱਜ ਇੰਝ FIH ਸੀਰੀਜ਼ ਫ਼ਾਈਨਲਜ਼ ਦਾ ਸੋਨ ਤਮਗ਼ਾ ਜਿੱਤ ਲਿਆ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਫ਼ਾਈਨਲ ’ਚ ਪੁੱਜਣ ਦੇ ਨਾਲ ਹੀ ਇਸ ਸਾਲ ਦੇ ਅੰਤ ਵਿੱਚ ਹਣ ਵਾਲੇ ਉਲੰਪਿਕ ਕੁਆਲੀਫ਼ਾਇਰ ਟੂਰਨਾਮੈਂਟ ਦਾ ਟਿਕਟ ਹਾਸਲ ਕਰ ਲਿਆ ਸੀ ਤੇ ਉਸ ਨੇ ਫ਼ਾਈਨਲ ਵਿੱਚ ਜਾਪਾਨ ਨੂੰ ਹਰਾਇਆ। ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਨੇ ਇੰਕ ਤੇ ਗੁਰਜੀਤ ਕੌਰ ਨੇ ਦੋ ਗੋਲ਼ ਦਾਗ਼ੇ। ਭਾਰਤੀ ਮਹਿਲਾ ਹਾਕੀ ਟੀਮ ਨੂੰ 2020 ਦੀ ਟੋਕੀਓ ਉਲੰਪਿਕ ਟੀਮ ਦੇ ਮੇਜ਼ਬਾਨ ਜਾਪਾਨ ਤੋਂ ਏਸ਼ੀਆਈ ਖੇਡਾਂ ਦੇ ਫ਼ਾਈਨਲ ਵਿੱਚ 1–2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਭਾਰਤ ਨੇ ਜਾਪਾਨ ਨੂੰ ਸੋਨ ਤਮਗਾ ਜਿੱਤਣ ਦਾ ਮੌਕਾ ਨਹੀਂ ਦਿੱਤਾ।

Show More

Related Articles

Leave a Reply

Your email address will not be published. Required fields are marked *

Close