Canada

ਰੇਜਿਨਾ ‘ਚ ਭਾਰਤੀ ਵਿਦਿਆਰਥੀ ‘ਤੇ ਹੋਇਆ ਨਸਲੀ ਹਮਲਾ

ਰੇਜਿਨਾ : ਅਮਰੀਕਾ ਮਗਰੋਂ ਹੁਣ ਕੈਨੇਡਾ ਵਿਚ ਵੀ ਭਾਰਤੀਆਂ ‘ਤੇ ਨਸਲੀ ਹਮਲੇ ਦੀ ਘਟਨਾ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਕ ਗੋਰੇ ਨੇ ਭਾਰਤੀ ਵਿਦਿਆਰਥੀ ਦੇ ਮੂੰਹ ‘ਤੇ ਕੌਫੀ ਦਾ ਭਰਿਆ ਕੱਪ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਕੈਨੇਡਾ ਦੇ ਸੂਬੇ ਸਸਕੈਚਵਨ ਦੀ ਰਾਜਧਾਨੀ ਰੇਜਿਨਾ ਵਿਚ ਵਾਪਰੀ ਇਸ ਘਟਨਾ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 19 ਸਾਲਾ ਭਾਰਤੀ ਵਿਦਿਆਰਥੀ ਫਾਲਗੁਨ ਵਾਵੀਆ ਰੇਜਿਨਾ ਸ਼ਹਿਰ ਵਿਚ ਸਥਿਤ ਵਾਲਮਾਰਟ ਦੇ ਇਕ ਸਟੋਰ ਵਿਚ ਕੰਮ ਕਰਦਾ ਹੈ। ਘਟਨਾ ਵੇਲੇ ਉਹ ਵਾਲਮਾਰਟ ਸਟੋਰ ਦੇ ਬਾਹਰ ਇਕ ਬੈਂਚ ‘ਤੇ ਬੈਠਾ ਆਪਣਾ ਫੋਨ ਵੇਖ ਰਿਹਾ ਸੀ। ਇਸ ਦੌਰਾਨ ਇਕ ਗੋਰਾ ਨੌਜਵਾਨ ਉਸ ਦੇ ਨੇੜੇ ਆਇਆ ਅਤੇ ਉਸ ‘ਤੇ ਕੌਫੀ ਦਾ ਕੱਪ ਭਰਿਆ ਵਗਾਹ ਕੇ ਮਾਰਿਆ। ਬੇਸ਼ੱਕ ਕੌਫੀ ਠੰਡੀ ਸੀ। ਇਸ ਕਾਰਨ ਉਸ ਦਾ ਮੂੰਹ ਸੜਣ ਤੋਂ ਬਚ ਗਿਆ, ਪਰ ਭਾਰਤੀ ਵਿਦਿਆਰਥੀ ਦਾ ਕਹਿਣਾ ਹੈ ਕਿ ਇਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਕਿਉਂਕਿ ਕੈਨੇਡਾ ਵਰਗੇ ਮੁਲਕ ਵਿਚ ਇਹੋ ਜਿਹੀ ਘਟਨਾ ਵਾਪਰਨਾ ਬੇਹੱਦ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਪੁਲਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close