National

ਭਾਰਤ ਦੇ ਸ਼ਿਕੰਜੇ ’ਚੋਂ ਨਿਕਲਿਆ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਭਾਰਤੀ ਟੀਮ ਦੇਸ ਲਈ ਰਵਾਨਾ ਹੋਈ

ਨਵੀਂ ਦਿੱਲੀ- ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਇਕ ਵਾਰ ਫਿਰ ਭਾਰਤ ਦੇ ਸ਼ਿਕੰਜੇ ਤੋਂ ਬਚ ਗਿਆ। ਡੋਮਿਨਿਕਾ ਹਾਈ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਮੇਹੁਲ ਨੂੰ ਲੈਣ ਗਈ ਅੱਠ ਮੈਂਬਰੀ ਭਾਰਤੀ ਟੀਮ ਦੇਸ ਲਈ ਰਵਾਨਾ ਹੋ ਗਈ।

ਸੂਤਰਾਂ ਨੇ ਕਿਹਾ ਕਿ ਇਸ ਟੀਮ ’ਚ ਸੀਬੀਆਈ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸਨ। ਅਧਿਕਾਰੀਆਂ ਦੀ ਟੀਮ ਕਤਰ ਏਅਰਵੇਜ਼ ਦੇ ਨਿੱਜੀ ਜਹਾਜ਼ ਰਾਹੀਂ ਵਾਪਸ ਆ ਰਹੀ ਹੈ। ਚੋਕਸੀ ਦੇ ਵਕੀਲਾਂ ਨੇ ਡੋਮਿਨਿਕਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਖ਼ਲ ਕੀਤੀ ਸੀ। ਕੋਰਟ ਨੇ ਵੀਰਵਾਰ ਨੂੰ ਚਕੋਸੀ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੂੰ ਲੈ ਕੇ ਜਹਾਜ਼ ਨੇ ਤਿੰਨ ਜੂਨ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8:09 ਵਜੇ ਡੋਮਿਨਿਕਾ ਦੇ ਮੇਲਵਿਲੇ ਹਾਲ ਹਵਾਈ ਅੱਡੇ ਤੋਂ ਉਡਾਣ ਭਰੀ।

ਸੀਬੀਆਈ ਦੇ ਡੀਆਈਜੀ ਸ਼ਰਦ ਰਾਉਤ ਦੀ ਅਗਵਾਈ ਵਾਲੀ ਅਧਿਕਾਰੀਆਂ ਦੀ ਟੀਮ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ’ਚ ਲੋੜੀਂਦੇ ਚੋਕਸੀ ਨੂੰ ਭਾਰਤ ਵਾਪਸ ਲਿਆਉਣ ਲਈ ਕਰੀਬ ਸੱਤ ਦਿਨ ਤਕ ਡੋਮਿਨਿਕਾ ’ਚ ਰੁਕੀ ਰਹੀ। ਸਥਾਨਕ ਮੀਡੀਆ ਅਨੁਸਾਰ, ਇਸ ਮਾਮਲੇ ਦੀ ਅਗਲੀ ਸੁਣਵਾਈ ਕਰੀਬ ਇਕ ਮਹੀਨੇ ਬਾਅਦ ਹੋ ਸਕਦੀ ਹੈ। ਇਸ ਦੌਰਾਨ ਚੋਕਸੀ ਡੋਮਿਨਿਕਾ ’ਚ ਹੀ ਰਹੇਗਾ। ਐਂਟੀਗੁਆ ਨਿਊਜ਼ ਰੂਮ ਨੇ ਦੱਸਿਆ ਕਿ ਚੋਕਸੀ ਮਾਮਲੇ ’ਚ ਜਸਟਿਸ ਬਰਨੀ ਸਟੀਫੇਂਸਨ ਦੋਵੇਂ ਧਿਰਾਂ ਨਾਲ ਮੁਲਾਕਾਤ ਤੋਂ ਬਾਅਦ ਸੁਣਵਾਈ ਦੀ ਅਗਲੀ ਤਰਕੀ ਤੈਅ ਕਰਨਗੇ।

Show More

Related Articles

Leave a Reply

Your email address will not be published. Required fields are marked *

Close