International

ਭਾਰਤੀ ਕੁੜੀ ਦੀ ਦੂਜੀ ਵਾਰ ਚਮਕੀ ਕਿਸਮਤ, ਹੁਣ ਜਿੱਤੇ 10 ਲੱਖ ਡਾਲਰ

ਦੁਬਈ ਡਿਊਟੀ ਫ਼ਰੀ ਮਿਲੇਨੀਅਮ ਮਿਲੇਨਿਅਰ ਲਾਟਰੀ (Dubai Duty Free (DDF) Millennium Millionaire draw) ਚ ਇਕ 9 ਸਾਲਾ ਭਾਰਤੀ ਕੁੜੀ ਨੇ 10 ਲੱਖ ਡਾਲਰ (ਲਗਭਗ 6,93,80,000 ਰੁਪਏ) ਦਾ ਜੈਕਪਾਟ ਜਿੱਤਿਆ ਹੈ ਜਦਕਿ ਇਸ ਤੋਂ 6 ਸਾਲ ਪਹਿਲਾਂ ਇਸੇ ਲਾਟਰੀ ਚ ਇਸ ਬੱਚੀ ਨੇ ਜਨਵਰੀ 2013 ਚ ਲਗਜ਼ਰੀ ਕਾਰ ਜਿੱਤੀ ਸੀ।

ਮਿਲੀ ਜਾਣਕਾਰੀ ਮੁਤਾਬਕ ਐਲੀਜ਼ਾ ਐਮ ਨਾਂ ਦੀ ਇਹ ਕੁੜੀ ਏ ਗ੍ਰੇਡ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਇਹ ਜੈਕਪਾਟ ਜਿੱਤਿਆ ਹੈ ਜਿਸ ਦਾ ਨੰਬਰ 0333 ਹੈ। ਉਸ ਦੇ ਪਿਤਾ ਦਾ ਨਾਂ ਐਨ ਐਮ ਹੈ। ਉਹ ਮੁੰਬਈ ਦੇ ਰਹਿਣ ਵਾਲੇ ਹਨ ਤੇ ਦੁਬਈ ਚ ਰਹਿੰਦੇ ਹਨ।

ਪਿਤਾ ਮੁਤਾਬਕ ਉਹ ਇਸ ਲਾਟਰੀ ਨੂੰ 2004 ਤੋਂ ਲਗਾਤਾਰ ਖਰੀਦ ਰਹੇ ਹਨ। ਉਨ੍ਹਾਂ ਦਾ ਲੱਕੀ ਨੰਬਰ 9 ਹੈ। ਉਨ੍ਹਾਂ ਨੇ ਆਪਣੀ ਧੀ ਐਲੀਜ਼ਾ ਦੇ ਨਾਂ ’ਤੇ ਟਿਕਟ ਨੰਬਰ 0333 ਆਨ-ਲਾਈਨ ਖਰੀਦਣ ਦਾ ਫੈਸਲਾ ਕੀਤਾ।

ਦੱਸਣਯੋਗ ਹੈ ਕਿ ਦੁਬਈ ਡਿਊਟੀ ਫ਼ਰੀ ਮਿਲੇਨੀਅਮ ਮਿਲੇਨਿਅਰ ਲਾਟਰੀ ਦੀ ਸ਼ੁਰੂਆਤ ਸਾਲ 1999 ਚ ਹੋਈ ਸੀ ਤੇ ਇਸ ਤੋਂ ਬਾਅਦ ਇਹ ਬੱਚੀ 140ਵੀਂ ਭਾਰਤੀ ਨਾਗਰਿਕ ਹੈ ਜਿਸ ਨੇ 10 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਹੈ।

ਇਸ ਵਾਰ ਦੇ ਮੁਕਾਬਲੇ ਚ ਦੋ ਹੋਰ ਜੇਤੂਆਂ ਦੇ ਨਾਂ ਐਲਾਨੇ ਗਏ ਹਨ ਜਿਨ੍ਹਾਂ ਨੂੰ ਲਗ਼ਜ਼ਰੀ ਮੋਟਰ ਬਾਈਕ ਮਿਲੀ ਹੈ। ਇਕ ਹੋਰ ਭਾਰਤੀ ਨਾਗਰਿਕ ਮੁਹੰਮਦ ਹਨੀਫ਼ ਆਦਮ ਨੇ ਇੰਡੀਅਨ ਸਕਾਊਟ ਬਾਬਰ ਜਿੱਤਿਆ ਹੈ।

Show More

Related Articles

Leave a Reply

Your email address will not be published. Required fields are marked *

Close