International

ਅਜਹਰ ਮਸੂਦ ਮਾਮਲੇ ਉਤੇ ਚੀਨ ’ਚ ਕੋਈ ਬਦਲਾਅ ਨਹੀਂ

ਚੀਨ ਨੇ ਬੁੱਧਵਾਰ ਨੂੰ ਉਨ੍ਹਾਂ ਖਬਰਾਂ ਨੂੰ ਰੱਦ ਕੀਤਾ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਉਤੇ ਸੰਯੁਕਤ ਰਾਸ਼ਟਰ ਵਿਚ ਲਗਾਈ ਗਈ ਤਕਨੀਕੀ ਰੋਕ ਨੂੰ ਹਟਾਉਣ ਲਈ 23 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ। ਚੀਨ ਨੇ ਦਾਅਵਾ ਕੀਤਾ ਕਿ ਇਹ ਇਕ ਪੇਚੀਦਾ ਮਾਮਲਾ ਹੈ ਅਤੇ ਇਹ ਹੱਲ ਹੋਣ ਦੀ ਦਿਸ਼ਾ ਵਿਚ ਵਧ ਰਿਹਾ ਹੈ।

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਬਾਅਦ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅਲ ਕਾਇਦਾ ਪ੍ਰਤੀਬੰਧ ਕਮੇਟੀ ਵਿਚ ਫਰਾਂਸ, ਬ੍ਰਿਟੇਨ ਅਤੇ ਅਮਰੀਕਾ ਅਜਹਰ ਉਤੇ ਪਾਬੰਦੀ ਲਗਾਉਣ ਲਈ ਨਵਾਂ ਪ੍ਰਸਤਾਵ ਲੈ ਕੇ ਆਏ ਸਨ। ਪ੍ਰੰਤੂ, ਚੀਨ ਨੇ ਪ੍ਰਸਤਾਵ ਉਤੇ ‘ਤਕਨੀਕੀ ਰੋਕ’ ਲਗਾ ਦਿੱਤੀ ਸੀ। ਇਸ ਤੋਂ ਬਾਅਦ, ਅਮਰੀਕਾ ਨੇ ਬ੍ਰਿਟੇਨ ਅਤੇ ਫਰਾਂਸ ਦੇ ਸਮਰਥਨ ਨਾਲ ਸਿੱਧੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਅਜਹਰ ਨੂੰ ਕਾਲੀ ਸੂਚੀ ਵਿਚ ਪਾਉਣ ਲਈ ਪ੍ਰਸਤਾਵ ਲੈ ਕੇ ਆਇਆ।

ਸੁਰੱਖਿਆ ਪਰਿਸ਼ਦ ਵਿਚ ਚੀਨ ਕੋਲ ਵੀਟੋ ਦੀ ਤਾਕਤ ਹੈ। ਉਸਨੇ ਇਹ ਕਰਦੇ ਹੋਏ ਕਦਮ ਦਾ ਵਿਰੋਧ ਕੀਤਾ ਕਿ ਮੁੱਦੇ ਨੂੰ 1267 ਕਮੇਟੀ ਵਿਚ ਹੀ ਹੱਲ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦੀਆਂ ਖਬਰਾਂ ਸਨ ਕਿ ਤਿੰਨਾਂ ਦੇਸ਼ਾਂ ਨੇ 1267 ਕਮੇਟੀ ਵਿਚ ਆਪਣੀ ਤਕਨੀਕੀ ਰੋਕ ਹਟਾਉਣ ਲਈ ਚੀਨ ਨੂੰ 23 ਅਪ੍ਰੈਲ ਤੱਕ ਸਮਾਂ ਸੀਮਾ ਦਿੱਤੀ ਸੀ ਅਤੇ ਇਸ ਤੋਂ ਬਾਅਦ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਮੁੱਦੇ ਉਤੇ ਚਰਚਾ ਕਰਾਏਗਾ। ਇਸ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਯੂ ਕਾਂਗ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਇਹ ਜਾਣਕਾਰੀ ਕਿਥੋਂ ਮਿਲੀ।’’

ਉਨ੍ਹਾਂ ਕਿਹਾ ਕਿ ਸੁਰੱਖਿਆ ਪਰਿਸ਼ਦ ਅਤੇ ਉਸਦੀ 1267 ਕਮੇਟੀ ਦੇ ਸਪੱਸ਼ਟ ਨਿਸਮ ਅਤੇ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ‘ਆਪ ਨੂੰ ਉਨ੍ਹਾਂ ਸੂਤਰਾਂ ਤੋਂ ਸਪੱਸ਼ਟੀਕਰਨ ਲੈਣਾ ਚਾਹੀਦਾ ਹੈ ਜਿੱਥੋਂ ਤੁਹਾਨੂੰ ਅਜਿਹੀ ਜਾਣਕਾਰੀ ਮਿਲੀ ਹੈ। ਚੀਨ ਦਾ ਰੁਖ ਬਹੁਤ ਸਪੱਸ਼ਟ ਹੈ। ਇਹ ਮੁੱਦਾ ਸਹਿਯੋਗ ਰਾਹੀਂ ਹਲ ਹੋਣਾ ਚਾਹੀਦਾ ਹੈ। ਸਾਡਾ ਮੰਨਣਾ ਹੈ ਕਿ ਮੈਂਬਰਾਂ ਵਿਚ ਬਿਨਾਂ ਸਹਿਮਤੀ ਬਣਾਏ ਕਿਸੇ ਵੀ ਯਤਨ ਦੇ ਤਸੱਲੀਬਖਸ਼ ਨਤੀਜੇ ਨਹੀਂ ਹੋਣਗੇ।

ਕਾਂਗ ਨੇ ਕਿਹਾ ਕਿ ਅਜਹਰ ਨੂੰ ਸੂਚੀ ਵਿਚ ਸ਼ਾਮਲ ਕਰਨ ਦੇ ਮੁੱਦੇ ਉਤੇ ਚੀਨ ਦੇ ਰੁਖ ਵਿਚ ਕੋਈ ਬਦਲਾਅ ਨਹੀਂ ਹੋਇਆ। ਅਸੀਂ ਸਬੰਧਤ ਪੱਖਾਂ ਨਾਲ ਸੰਪਰਕ ਵਿਚ ਹਾਂ। ਇਹ ਮੁੱਦਾ ਹਲ ਹੋਣ ਦੀ ਦਿਸ਼ਾ ਵਿਚ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਪੱਖ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਰਾਹੀਂ ਨਵੇਂ ਪ੍ਰਸਤਾਵ ਥੋਪ ਰਹੇ ਹਨ। ਅਸੀਂ ਜੋਰਦਾਰ ਢੰਗ ਨਾਲ ਇਸਦਾ ਵਿਰੋਧ ਕਰਦੇ ਹਾਂ। ਅਸਲ ਵਿਚ, ਸੁਰੱਖਿਆ ਪਰਿਸ਼ਦ ਵਿਚ ਚਰਚਾ ਕਰਨ ਨੂੰ ਲੈ ਕੇ ਜ਼ਿਆਦਾਤਰ ਮੈਂਬਰਾਂ ਨੇ ਇੱਛਾ ਪ੍ਰਗਟ ਕੀਤੀ ਹੈ। ਇਸ ਮੁੱਦੇ ਉਤੇ 1267 ਕਮੇਟੀ ਵਿਚ ਹੀ ਚਰਚਾ ਹੋਣੀ ਚਾਹੀਦੀ ਹੈ ਅਤੇ ਉਹ ਉਮੀਦ ਨਹੀਂ ਕਰਦੇ ਹਨ ਕਿ ਇਸ ਮੁੱਦੇ ਲਹੀ 1267 ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close