National

ਕੋਰੋਨਾ ਵਾਇਰਸ ਦੇ ਸਭ ਤੋਂ ਖਤਰਨਾਕ ਸਮਝੇ ਜਾਣ ਵਾਲੇ ਅਫ਼ਰੀਕੀ ਵੈਰੀਅੰਟ ਦੇ ਲਈ ਤਿਆਰ ਹੋਈ ਵੈਕਸੀਨ

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਮੌਜੂਦਾ ਵੈਰੀਅੰਟਸ ਵਿਚ ਸਭ ਤੋਂ ਖਤਰਨਾਕ ਮੰਨੇ ਜਾਣ ਵਾਲੇ ਦੱਖਣੀ ਅਫ਼ਰੀਕੀ ਵੈਰੀਅੰਟ ਦੇ ਲਈ ਵੈਕਸੀਨ ਤਿਆਰ ਕਰ ਲਈ ਗਈ ਹੈ। ਯੁੂਐਸ ਬਾਇਓਟੈਕ ਫਰਮ ਮਾਡਰਨਾ ਨੇ ਇਸ ਵੈਕਸੀਨ ਨੂੰ ਬਣਾਉਣ ਦਾ ਦਾਅਵਾ ਕੀਤਾ ਹੈ। ਫਰਮ ਨੇ ਬੁਧਵਾਰ ਨੂੰ ਕਿਹਾ ਕਿ ਦੱਖਣੀ ਅਫ਼ਰੀਕੀ ਕੋਰੋਨਾ ਵਾ੍ਯਇਰਸ ਵੈਰੀਅੰਟ ’ਤੇ ਕਾਬੂ ਕਰਨ ਦੇ ਮਕਸਦ ਨਾਲ ਬਣਾਈ ਗਈ ਇਸ ਵੈਕਸੀਨ ਨੂੰ ਪੀ੍ਰਖਣ ਦੇ ਲਈ ਯੂਐਸ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਭੇਜ ਦਿੱਤਾ ਗਿਆ ਹੈ।
ਫਰਮ ਦੇ ਸੀਈਓ ਸਟੀਫਨ ਨੇ ਕਿਹਾ ਕਿ ਅਸੀਂ ਇਸ ਵੈਰੀਅੰਟ ਦੇ ਨੈਦਾਨਿਕ ਅਧਿਐਨ ਦੀ ਸ਼ੁਰੂਆਤ ਕਰਨ ਦੇ ਲਈ ਤਿਆਰ ਹਨ। ਉਨ੍ਹਾਂ ਨੇ ਇਸ ਮਹਾਮਾਰੀ ਨਾਲ ਨਿਪਟਣ ਦੇ ਲਈ ਐਨਆਈਐਚ ਦੇ ਲਗਾਤਾਰ ਸਹਿਯੋਗ ਦੇ ਲਈ ਉਸ ਦਾ ਸ਼ੁਕਰਾਨਾ ਜਤਾਇਆ। ਕੋਰੋਨਾ ਵਾਇਰਸ ਦੇ ਦੱਖਣੀ ਅਫ਼ਰੀਕੀ ਵੈਰੀਅੰਟ ਨੂੰ ਵਾਇਰਸ ਦੇ ਮੌਜੂਦਾ ਵੈਰੀਅੰਟ ਵਿਚ ਸਭ ਤੋਂ ਖਤਰਨਾਕ ਵੈਰੀਅੰਟ ਵਿਚੋਂ ਇੱਕ ਮੰਨਿਆ ਗਿਆ ਹੈ। ਕਿਉਂਕਿ ਇਹ ਐਂਟੀਬਾਡੀ ਨੂੰ ਬਲੌਕ ਕਰਕੇ ਉਨ੍ਹਾਂ ਤੋਂ ਬਚ ਨਿਕਲਣ ਦੇ ਸਮਰਥ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜੋ ਕੋਰੋਨਾ ਵਾਇਰਸ ਦੇ ਖ਼ਿਲਾਫ਼ ਐਂਟੀਬਾਡੀ ਵਿਕਸਿਤ ਕਰ ਚੁੱਕੇ ਹਨ। ਉਨ੍ਹਾਂ ਲੋਕਾਂ ਵਿਚ ਵੀ ਕੋਰੋਨਾ ਮੁੜ ਹੋ ਸਕਦਾ ੲੈ। ਇਸ ਤੋਂ ਇਲਾਵਾ ਖੋਜ ਵਿਚ ਇਹ ਗੱਲ ਸਾਹਮਣੇ ਆਈ ਕਿ ਇਸ ਵੈਰੀਅੰਟ ਨੇ ਵਾਇਰਸ ਦੇ ਮੌਜੂਦਾ ਟੀਕਿਆਂ ਦੇ ਪ੍ਰਭਾਵ ਨੂੰ ਵੀ ਆਂਸ਼ਿਕ ਤੌਰ ’ਤੇ ਘੱਟ ਕਰ ਦਿੱਤਾ ਹੈ।
ਹਾਲਾਂਕਿ ਮੁਢਲੇ ਪ੍ਰੀਖਣ ਵਿਚ ਪਤਾ ਚਲਿਆ ਕਿ ਮਾਡਰਨਾ ਦਾ ਮੂਲ ਟੀਕਾ ਇਸ ਉਭਰਦੇ ਹੋਏ ਵੈਰੀਅੰਟ ਦੇ ਖ਼ਿਲਾਫ਼ ਪ੍ਰਭਾਵੀ ਰਹਿੰਦਾ ਹੈ, ਲੇਕਿਨ ਫਰਮ ਨੇ ਖ਼ਾਸ ਤੌਰ ’ਤੇ ਦੱਖਣੀ ਅਫ਼ਰੀਕੀ ਵੈਰੀਅੰਟ ਦੇ ਲਈ ਅਲੱਗ ਵੈਕਸੀਨ ਦਾ ਨਿਰਮਾਣ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close