Canada

ਕੈਨੇਡਾ: ਪੈਂਟਿਕਟਨ ਵਿੱਚ ਹੋਈ ਸ਼ੂਟਿੰਗ ਵਿੱਚ ਚਾਰ ਹਲਾਕ, ਇੱਕ ਗ੍ਰਿਫਤਾਰ

ਪੈਂਟਿਕਟਨ, ਬੀਸੀ, ਪੈਂਟਿਕਟਨ, ਬੀਸੀ ਵਿੱਚ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਤਿੰਨ ਵੱਖ ਵੱਖ ਥਾਂਵਾਂ ਉੱਤੇ ਹੋਈ ਸ਼ੂਟਿੰਗ ਕਾਰਨ ਸੋਮਵਾਰ ਨੂੰ ਚਾਰ ਵਿਅਕਤੀ ਮ੍ਰਿਤਕ ਪਾਏ ਗਏ। ਇਹ ਜਾਣਕਾਰੀ ਆਰਸੀਐਮਪੀ ਨੇ ਦਿੱਤੀ।
ਸੁਪਰਡੈਂਟ ਟੈੱਡ ਡੀ ਜੈਗਰ ਨੇ ਆਖਿਆ ਕਿ ਇੱਕ ਵਿਅਕਤੀ ਨੇ ਸਿਟੀ ਪੁਲਿਸ ਹੈੱਡਕੁਆਰਟਰ ਵਿੱਚ ਆਤਮਸਮਰਪਣ ਕਰ ਦਿੱਤਾ ਤੇ ਪੁਲਿਸ ਅਧਿਕਾਰੀ ਉਸ ਦੀ ਕਾਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਅਜੇ ਵੀ ਇਸ ਸਾਰੇ ਘਟਨਾਕ੍ਰਮ ਦਾ ਕਾਰਨ ਲੱਭਣ ਦੀ ਕੋਸਿ਼ਸ਼ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਤਾਂ ਇਹੋ ਸੰਕੇਤ ਮਿਲ ਰਹੇ ਹਨ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
ਡੀ ਜੈਗਰ ਨੇ ਆਖਿਆ ਕਿ ਮਾਊਂਟੀਜ਼ ਨੂੰ ਸਵੇਰੇ 10:30 ਵਜੇ ਡਾਊਨਟਾਊਨ ਵਿੱਚ ਗੋਲੀ ਚੱਲਣ ਦੀ ਜਾਣਕਾਰੀ ਫੋਨ ਉੱਤੇ ਦਿੱਤੀ ਗਈ। ਇਸ ਤੋਂ ਇੱਕ ਘੰਟੇ ਬਾਅਦ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਪਤਾ ਲੱਗਣ ਉੱਤੇ 30 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਦੀ ਲਾਸ਼ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਮਿਲੀ ਤੇ ਬਾਕੀ ਤਿੰਨ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਨੇ ਮ੍ਰਿਤਕਾਂ ਸਬੰਧੀ ਕੋਈ ਜਾਣਕਾਰੀ ਹਾਲ ਦੀ ਘੜੀ ਜਨਤਕ ਨਹੀਂ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close