Canada

ਜਨਤਕ ਸਿਹਤ ਹੁਕਮਾਂ ਕਾਰਨ ਸਰੀ ਖਾਲਸਾ ਡੇਅ ਪਰੇਡ 2022 ਰੱਦ

ਸਰੀ (ਦੇਸ ਪੰਜਾਬ ਟਾਈਮਜ਼)- ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵੱਲੋਂ ਹਰ ਸਾਲ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਖਾਲਸਾ ਡੇਅ ਪਰੇਡ ਜੋ ਕਿ ਇਸ ਸਾਲ 23 ਅਪ੍ਰੈਲ ਨੂੰ ਆਯੋਜਿਤ ਹੋਣ ਵਾਲੀ ਸੀ, ਸਰਕਾਰੀ ਪਾਬੰਦੀਆਂ ਦੇ ਚੱਲਦੇ ਰੱਦ ਕਰ ਦਿੱਤੀ ਗਈ ਹੈ।
ਵਿਸਾਖੀ ਦੇ ਮੌਕੇ ’ਤੇ ਸਰੀ ਵਿਚ ਆਯੋਜਿਤ ਹੋਣ ਵਾਲੀ ਖਾਲਸਾ ਡੇਅ ਪਰੇਡ ਦੁਨੀਆ ਦੀ ਸਭ ਤੋਂ ਵੱਡੀ ਖਾਲਸਾ ਪਰੇਡ ਹੈ ਜਿਸ ਵਿਚ ਦੁਨੀਆਂਭਰ ਤੋਂ 5 ਲੱਖ ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ। ਪਰੇਡ ਦੇ ਆਯੋਜਕਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਪਬਲਿਕ ਹੈਲਥ ਪਾਬੰਦੀਆਂ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਆਯੋਜਕਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਐਲਾਨ ਬਹੁਤ ਸਾਰੇ ਲੋਕਾਂ ਦੇ ਲਈ ਨਿਰਾਸ਼ਾਜਨਕ ਹੋਵੇਗਾ ਪਰ ਅਸੀਂ ਉਮੀਦ ਕਰਦੇ ਹਾਂ ਕਿ 2023 ਵਿਚ ਸਭ ਕੁਝ ਠੀਕ ਹੋ ਜਾਵੇਗਾ ਤੇ ਅਸੀਂ ਮੁੜ ਤੋਂ ਇਸ ਜਸ਼ਨ ਨੂੰ ਪਹਿਲਾਂ ਵਾਂਗ ਮਨਾਵਾਂਗੇ।

Show More

Related Articles

Leave a Reply

Your email address will not be published. Required fields are marked *

Close