Canada

ਅਲਬਰਟਾ ‘ਚ ਮੁੜ ਡਿੱਗ ਸਕਦੀਆਂ ਹਨ ਤੇਲ ਦੀਆਂ ਕੀਮਤਾਂ : ਰਿਪੋਰਟ

ਕੈਲਗਰੀ : 7 ਮਈ ( ਦੇਸ ਪੰਜਾਬ ਟਾਇਮਜ਼): ਕੈਲਗਰੀ ਯੂਨੀਵਰਸਿਟੀ ਆਫ਼ ਪਬਲਿਕ ਪਾਲਿਸੀ ਅਤੇ ਜੇਮਸਜ਼ਟਾਊਨ ਫਾਂਊਂਡੇਸ਼ਨ ਵਲੋਂ ਕੀਤੇ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ ਸਮੇਂ ‘ਚ ਤੇਲ ਅਤੇ ਗੈਸ ਦੀਆਂ ਕੀਮਤਾਂ ਮੁੜ ਘਟ ਸਕਦੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜੋ ਕੀਮਤਾਂ ਤੇਲ ਅਤ ਗੈਸ ਦੀਆਂ ਅਸੀਂ ਅੱਜ ਵੇਖ ਰਹੇ ਹਾਂ ਉਸ ਪਿਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਦੁਨੀਆ ‘ਚ ਫੈਲੀ ਕੋਵਿਡ-19 ਮਹਾਂਮਾਰੀ ਕਾਰਨ ਕਈ ਉਦਯੋਗ ਤਬਾਹ ਹੋਏ ਹਨ ਜਿੰਨ੍ਹਾਂ ਸੂਬੇ ਦਾ ਤੇਲ ਉਦਯੋਗ ਵੀ ਇੱਕ ਹੈ। ਉਨ੍ਹਾਂ ਕਿਹਾ ਕਿ ਹਾਲਾਤ ਬਦਲਣ ਦੇ ਨਾਲ ਨਾਲ ਕੁਝ ਮਹੀਨਿਆਂ ਤੱਕ ਜਾਂ ਸਾਲ ਦੇ ਅੰਤ ਤੱਕ ਮੇੜ ਤੇਲ ਦੀ ਕੀਮਤ 50 ਤੋਂ 60 ਡਾਲਰ ਪ੍ਰਤੀ ਬੈਰਲ ਤੱਕ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ‘ਤੇ ਦੀਆਂ ਕੀਮਤਾਂ ‘ਚ ਵਾਧਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਰੂਸ ਅਤੇ ਸਾਊਦੀ ਅਰਬ ‘ਚ ਹੋਏ ਸਮਝੌਤੇ ਅਤੇ ਰੂਸ ਦਾ ਓ.ਪੀ.ਈ.ਸੀ. ਨਾਲ ਵਧੇ ਵਿਵਾਦ ਤੋਂ ਬਾਅਦ ਅਮਰੀਕਾ ‘ਚ ਤੇਲ ਦੀਆਂ ਕੀਮਤਾਂ ਘੱਟ ਗਈਆਂ ਸਨ ਪਰ ਜਿਵੇਂ ਹੀ ਤੇਲ ਦੀ ਮੰਗ ਅਮਰੀਕਾ ‘ਚ ਵਧੀ ਉਵੇਂ ਹੀ ਤੇਲ ਦੀਆਂ ਕੀਮਤਾਂ ‘ਚ ਵਾਧਾ ਵੀ ਹੋਣ ਲੱਗਾ। ਉਧਰ ਤੇਲ ਦੀਆਂ ਕੀਮਤਾਂ ‘ਚ ਘਟਣ ਨਾਲ ਕੈਲਗਰੀ ਅਧਾਰਤ ਕੰਪਨੀਆਂ ਸਨਕੋਰ, ਐਨਬ੍ਰਿਜ ਅਤੇ ਹਸਕੀ ਆਪਣੇ ਖਰਚੇ ਘਟਾਉਣ ‘ਚ ਲੱਗੀਆਂ ਹਨ ਕਿਉਂਕਿ ਬੀਤੇ ਉਨ੍ਹਾਂ ਨੂੰ ਹੁਣ ਤੱਕ ਅਰਬਾਂ ਡਾਲਰ ਦਾ ਘਾਟਾ ਪੈ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close